ਨਨਕਾਣਾ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੀ ਯਾਦ 'ਚ ਵਿਸ਼ੇਸ਼ ਗੁਰਮਿਤ ਸਮਾਗਮ

Punjab Spectrum 2015-02-15

Views 2

ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ)-ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ੬੮ਵਾਂ ਜਨਮ ਦਿਹਾੜਾ ਨਨਕਾਣਾ ਸਾਹਿਬ ਦੀਆਂ ਸਿੱਖ ਸੰਗਤਾਂ ਵੱਲੋਂ ਬੜੇ ਪਿਆਰ ਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਗਿਆਨੀ ਜਨਮ ਸਿੰਘ ਵੱਲੋਂ ਸੰਤ ਜੀ ਦੇ ਜੀਵਨ ਤੇ ਰੋਸ਼ਨੀ ਪਾਉਂਦੇ ਦੱਸਿਆ ਕਿ ਅੱਜ ਅਸੀਂ ਸੰਤ ਜੀ ਦਾ ੬੮ਵਾਂ ਜਨਮ ਦਿਨ ਮਨਾ ਰਹੇਂ ਹਾਂ, ਪਰ ਕਮਾਲ ਇਹ ਹੈ ਕਿ ਇੰਨੇ ਸਾਲਾ ਤੋਂ ਬਾਅਦ ਅੱਜ ਵੀ ਉਹ ਨੌਜਵਾਨ ਦਿਲਾਂ ਦੀ ਧੜਕਣ ਹਨ।ਉਹਨਾਂ ਦਾ ਜੀਵਨ ਸਿੱਖ ਜਵਾਨੀ ਨੂੰ ਟੁੰਬਦਾ ਹੈ।ਉਹਨਾਂ ਦੀ ਸ਼ਹੀਦੀ ਤੋਂ ਪਿਛੋਂ ਜੰਮੇ, ਉਹਨਾਂ ਦਾ ਤਸੱਵਰ ਕਰਕੇ ਗਦ ਗਦ ਹੋ ਜਾਂਦੇ ਹਨ।ਇਤਿਹਾਸ ਉਹਨਾਂ ਨੂੰ ਇਉਂ ਯਾਦ ਕਰਦਾ ਰਹੇਗਾ: ਭਿੰਡਰਾਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ।ਸੰਤ ਜੀ ਵੱਲੋਂ ਪੰਜ ਸਾਲ ਦੀ ਉਮਰ ਵਿਚ ਅੰਮ੍ਰਿਤ ਪਾਨ ਕਰਕੇ ਰੋਜ਼ ੧੦੧ ਜਪੁਜੀ ਸਾਹਿਬ ਦੇ ਪਾਠ ਤੇ ਹੋਰ ਬਾਣੀਆਂ ਦਾ ਨੇਮ ਨਿਭਾਉਣਾ, ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਾ ਤੇ ਆਪ ਜੀ ਦੇ ਇਕ ਪ੍ਰਚਾਰ ਸਦਕਾ ਪੰਜ-ਪੰਜ ਹਜ਼ਾਰ ਲੋਕਾਂ ਵੱਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਤਿਆਰ ਹੋ ਜਾਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਆਪ ਬਚਨ ਦੇ ਬਲੀ ਸਨ।ਆਪ ਜੀ ਵੱਲੋਂ ਜੇਲ ਵਿਚ ਹਿੰਦੂ ਕੈਦੀਆਂ ਲਈ ਮੰਦਰਿ ਬਣਾ ਕੇ ਦੇਣਾ, ਹਿੰਦੂ ਬੱਚੀਆਂ ਦੀ ਸ਼ਾਦੀ ਕਰਵਾਉਣੀ ਅਤੇ ਕਸ਼ਮੀਰ ਦੇ ਮੁਖ ਮੰਤਰੀ ਅਤੇ ਦਿੱਲੀ ਦੀ ਸ਼ਾਹੀ ਮਸਜਿਦ ਦੇ ਇਮਾਮ ਦਾ ਆਪ ਜੀ ਨਾਲ ਮੇਲ ਜੋਲ ਇਸ ਗੱਲ ਦਾ ਸਬੂਤ ਹੈ ਕਿ ਆਪ ਜੀ ਹਰ ਧਰਮ ਦੇ ਲੋਕਾਂ ਦੇ ਹਰਮਨ ਪਿਆਰੇ ਤੇ ਨਿਰਵੈਰ ਵਿਰਤੀ ਦੇ ਮਾਲਕ ਸਨ।ਸਰਕਾਰੀ ਮੀਡੀਏ ਅਤੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਉਹਨਾਂ ਨੂੰ ਕਿਸੇ ਖਾਸ ਧਰਮ ਦਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਗਿਆ ਜੋ ਉਹਨਾਂ ਦੇ ਸੱਚੇ-ਸੁੱਚੇ ਜੀਵਨ ਨਾਲ ਨਾ-ਇਨਸਾਫ਼ੀ ਸੀ ਲੇਕਿਨ ਅੱਜ ਦੁਨੀਆਂ ਦੇ ਸਾਹਮਣੇ ਸਭ ਕੁਝ ਸੱਚ ਆ ਗਿਆ ਹੈ। ਭਾਈ ਸੰਤ ਸਿੰਘ ਜੀ ਦੇ ਜੱਥੇ ਵੱਲੋਂ ਸੰਗਤਾਂ ਨੂੰ ਰਸ-ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਅਤੇ ਨਨਕਾਣਾ ਸਾਹਿਬ ਦੇ ਬੱਚਿਆਂ ਵੱਲੋਂ ਕਵਿਤਾਵਾਂ ਲੈਕਚਰ ਅਤੇ ਕੀਰਤਨ ਕੀਤਾ ਗਿਆ।ਪ੍ਰਸਿੱਧ ਢਾਡੀ ਗੁਰੂਮਸਤੱਕ ਸਿੰਘ ਖਾਲਸਾ ਵੱਲੋਂ ਦਮਦਮੀ ਟਕਸਾਲ ਦੇ ਸੁਨਿਹਰੀ ਇਤਿਹਾਸ 'ਤੇ ਕਵਿਤਾ 'ਇਹ ਜੋ ਟਕਸਾਲ ਦਮਦਮੀ ਜੋਧਿਆ ਦੀ ਖਾਨ ਹੈ' ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ।ਬੱਚਿਆਂ ਦੇ ਜੋਸ਼ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਪ੍ਰੇਮ ਸਿੰਘ ਜੀ ਪਾਸੋਂ ਵੀ ਰਿਹਾ ਨਾ ਗਿਆ ਤੇ ਉਹਨਾ ਨੇ ਵੀ ਜੋਸ਼ ਵਿਚ ਕਵਿਤਾ ਪੇਸ਼ ਕੀਤੀ।
ਇਸ ਮੌਕੇ 'ਤੇ ਬੋਲਦਿਆਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਸੰਤ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਜੋ ਉਦਮ ਨਨਕਾਣਾ ਸਾਹਿਬ ਦੀਆਂ ਸੰਗਤਾਂ ਤੇ ਨੌਜਵਾਨਾਂ ਨੇ ਕੀਤਾ ਹੈ ਮੈਂ ਤਹਿਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ।ਪੰਜਾਬੀ ਸਿੱਖ ਸੰਗਤ ਹਮੇਸ਼ਾਂ ਹੱਕ ਤੇ ਸੱਚ ਬੋਲਣ ਵਾਲੇ ਲੋਕਾਂ ਦੇ ਨਾਲ ਖੜੀ ਹੈ।ਮੇਰੀ ਤਾਂ ਆਪਣੀ ਵਾਹਿਗੁਰੂ ਅੱਗੇ ਅਰ

Share This Video


Download

  
Report form
RELATED VIDEOS