Sikander singh Maluka on abbatsford incident - criticised canadian police

Punjab Spectrum 2015-07-20

Views 12.2K

Akali minister Sikander Singh Maluka criticizing Canadian police force:
ਐਬਟਸਫੋਰਡ 'ਚ ਅਕਾਲੀ ਸਮਾਗਮ ਦੀ ਅਸਫਲਤਾ ਨੂੰ ਸ. ਸਿਕੰਦਰ ਸਿੰਘ ਮਲੂਕਾ ਨੇ ਕੈਨੇਡੀਅਨ ਪੁਲਿਸ ਦੀ ਨਲਾਿੲਕੀ ਦੱਸਿਆ ਹੈ। ਐਬਟਸਫੋਰਡ ਦੇ ਇਕ ਫਾਰਮ ਵਿੱਚ ਬੈਠੇ ਉਹ ਕਹਿ ਰਹੇ ਹਨ ਕਿ ਐਬਟਸਫੋਰਡ ਪੁਲਿਸ 10-15 ਕੁ ਬੰਦਿਆਂ ਨੂੰ ਰੋਕ ਨਹੀਂ ਸਕੀ ਅਤੇ ਉਨ੍ਹਾਂ ਸਮੇਤ ਹੋਰ ਅਕਾਲੀ ਵੀ. ਵੀ. ਆਈ. ਪੀਜ਼ ਅਤੇ 150 ਦੇ ਕਰੀਬ ਅਕਾਲੀ ਵਰਕਰਾਂ ਨੂੰ ਸੁਰੱਖਿਆ ਨਹੀਂ ਦੇ ਸਕੀ।

ਮਲੂਕਾ ਸਾਹਿਬ ਇਹ ਕੈਨੇਡੀਅਨ ਪੁਲਿਸ ਹੈ, ਪੰਜਾਬ ਪੁਲਿਸ ਨਹੀਂ। ਇੱਥੇ ਗੱਲ ਕਹਿਣ ਵਾਲੇ ਨੂੰ ਵੀ ਆਜ਼ਾਦੀ ਹੈ ਅਤੇ ਵਿਰੋਧ ਕਰਨ ਵਾਲੇ ਨੂੰ ਵੀ। ਬਾਕੀ ਤੁਹਾਨੂੰ ਬਿਨਾਂ ਗਿਆਂ ਕਿਵੇਂ ਪਤਾ ਲੱਗ ਗਿਆ ਕਿ ਉੱਥੇ ਬੰਦੇ 10-15 ਸੀ ਜਾਂ 700-800? ਕੀ ਤੁਹਾਨੂੰ ਲਗਦਾ ਕਿ ਉਹ 10-15 ਬੰਦੇ ਤੁਹਾਡੇ 150 ਅਕਾਲੀ ਸਮਰਥਕਾਂ `ਤੇ ਭਾਰੂ ਪੈ ਗਏ?

ਨਾਲੇ ਤੁਹਾਡੇ ਵਰਗੇ ਮੰਤਰੀ, ਜੋ ਖੁਦ ਪੁਲਿਸ ਨਾਲ ਰਲ ਕੇ ਬੇਰੋਜ਼ਗਾਰ ਅਧਿਆਪਕਾਂ ਨੂੰ ਕੁੱਟਦੇ ਹੋਣ, ਦੇ ਮੂੰਹੋਂ ਇਹ ਗੱਲ ਭੋਰਾ ਵੀ ਜਚਦੀ ਨਹੀਂ।

ਵੀਡੀਓ ਧੰਨਵਾਦ ਸਹਿਤ: ਸੁਖਮੰਦਰ ਸਿੰਘ ਭਗਤਾ ਭਾਈਕਾ

Share This Video


Download

  
Report form