ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਦਿੱਲੀ ਦੌਰੇ 'ਤੇ ਹਨ ਤੇ ਉਥੋਂ ਦੇ ਸਕੂਲਾਂ ਤੇ ਮੁਹੱਲਾਂ ਕਲੀਨਿਕਾਂ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਦੇ ਇਸ ਦੌਰੇ 'ਤੇ ਮੋਹਾਲੀ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਸਮੇਂ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਸਿਹਤ ਤੇ ਸਿੱਖਿਆ ਦੀ ਹਾਲਤ ਮਾੜੀ ਹੈ ਤੇ ਜੇਕਰ ਸੀਐੱਮ ਇਸ ਦੇ ਸੁਧਾਰ ਲਈ ਹੋਰ ਸੂਬੇ ਤੋਂ ਕੋਈ Idea ਲੈਣ ਗਏ ਹਨ ਤੇ ਇਹ ਚੰਗੀ ਗੱਲ ਹੈ।