ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਜਾ ਵਸੇ ਲੱਡੂ ਸਿੰਘ ਖਾਲਸਾ ਨੇ ਦੇ ਬੇਟੇ ਸੁਖਮਨਪ੍ਰੀਤ ਸਿੰਘ ਨੂੰ ਬ੍ਰਿਟਿਸ ਕੋਲੰਬੀਆ ਦੀ ਨੈਸ਼ਨਲ ਚੈਂਪੀਅਨਸਿਪ ਲਈ ਫੀਲਡ ਹਾਕੀ ਦੀ ਅੰਡਰ 18 ਸਾਲ ਦੀ ਦੀ ਟੀਮ ਦਾ ਕੈਪਟਨ ਬਣਾਇਆ ਗਿਆ ਏ । ਇਹ ਟੂਰਨਾਮੈਂਟ ਬ੍ਰਿਟਿਸ ਕੋਲੰਬੀਆ ਦੇ ਸੰਘਣੀ ਪੰਜਾਬੀ ਆਬਾਦੀ ਵਾਲੇ ਸ਼ਹਿਰ ਸਰੀ ਵਿਖੇ 30 ਜੁਲਾਈ ਤੋ 3 ਅਗਸਤ ਤੱਕ ਚੱਲੇਗਾ। ਸੁਖਮਨਪ੍ਰੀਤ ਸਿੰਘ ਦੇ ਕਪਤਾਨ ਬਣਾਏ ਜਾਣ ਨਾਲ ਉਹਨਾਂ ਦੇ ਪਰਿਵਾਰ ਸਮੇਤ ਪੂਰੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ. ਸੁਖਮਨਦੇ ਪਿਤਾ ਲੱਡੂ ਸਿੰਘ ਖਾਲਸਾ ਨੇ ਕਿਹਾ ਕਿ ਕੈਪਟਨ ਬਣਨ ਨਾਲ ਸੁਖਮਨਪ੍ਰੀਤ ਸਿੰਘ ਦੀ ਜ਼ਿੰਮੇਵਾਰੀ ਹੋਰ ਵੱਧ ਗਈ। ਦਸਦੇਈਏ ਕਿ ਸੁਖਮਨਪ੍ਰੀਤ ਸਿੰਘ ਦਾ ਦਾਦਕਾ ਪਰਿਵਾਰ ਗੁਰਦਾਸਪੁਰ ਨਾਲ ਸੰਬੰਧਤ ਏ, ਜਦਕਿ ਨਾਨਕੇ ਬਟਾਲੇ ਸ਼ਹਿਰ ਦੇ ਨੇੜੇ ਸੰਗਤਪੁਰ ਦੇ ਵਸਨੀਕ ਨੇ।