ਨਾਮਵਰ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੇ ਇੰਟਰਨੇਟ 'ਤੇ ਲਾਈਵ ਹੋ ਕੇ ਪੰਜਾਬ ਵਿੱਚ ਚਲ ਰਹੇ ਵੱਖ-ਵੱਖ ਮਸਲਿਆਂ 'ਤੇ ਰਾਜਨੀਤਿਕ ਪਾਰਟੀਆਂ ਨੂੰ ਫਿਟਕਾਰਾਂ ਪਾਈਆਂ ਹਨ I ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਬਾਰੇ ਦਿੱਤੇ ਬਿਆਨ 'ਤੇ ਉਹਨਾਂ ਕਿਹਾ ਕਿ ਅਜਿਹੇ ਵਿਵਾਦ ਪੈਦਾ ਕਾਰਨ ਵਾਲਿਆਂ ਨੂੰ ਆਪਣੇ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ I ਆਪ ਸਰਕਾਰ ਨੂੰ ਝਾੜ ਪਾਉਂਦਿਆਂ ਉਹਨਾਂ ਕਿਹਾ ਕਿ ਜੇਕਰ ਉਹ ਭਗਤ ਸਿੰਘ ਬਾਰੇ ਐਨਾ ਸੋਚਦੇ ਹਨ ਤਾਂ ਉਸਨੂੰ ਸ਼ਹੀਦ ਦਾ ਦਰਜ ਕਿਓਂ ਨਹੀਂ ਦਿਵਾਉਂਦੇ I