ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ ਪ੍ਰੈਸ ਵਾਰਤਾ 'ਚ ਪੱਤਰਕਾਰਾਂ ਨੂੰ ਸੰਬੋਦਨ ਕਰਦਿਆਂ ਪੰਜਾਬ ਸਰਕਾਰ ਦੇ ਮਨਸੂਬਿਆਂ ਬਾਰੇ ਵਿਚਾਰ ਪੇਸ਼ ਕੀਤੇ I ਪਰ ਈਮਾਨ ਸਿੰਘ ਮਾਨ ਨੇ ਆਪਣੇ ਵਿਚਾਰ ਅੰਗਰੇਜ਼ੀ ਵਿੱਚ ਪੇਸ਼ ਕੀਤੇ I ਪ੍ਰੈਸ ਨੋਟ ਵੀ ਅੰਗਰੇਜ਼ੀ ਵਿੱਚ ਛਾਪਿਆ ਗਿਆ ਅਤੇ ਜਿਹੜਾ ਨਿਊਕਲੀਅਰ ਬੰਬ ਟੈਰੇਰੀਜ਼ਮ ਦਾ ਪੋਸਟਰ ਮੀਡੀਆ ਨਾਲ ਸਾਂਝਾ ਕੀਤਾ ਗਿਆ ਉਹ ਵੀ ਅੰਗਰੇਜ਼ੀ ਵਿੱਚ ਹੀ ਛਾਪਿਆ ਹੋਇਆ ਸੀ I ਇਸ 'ਤੇ ਜਦੋਂ ਪੱਤਰਕਾਰਾਂ ਨੇ ਸਵਾਲ ਉਠਾਇਆ ਤਾਂ ਉਹਨਾਂ ਮੀਡੀਆ ਤੋਂ ਮੁਆਫੀ ਮੰਗੀ ਅਤੇ ਪੰਜਾਬੀ ਵਿਚ ਬੋਲਣਾ ਸ਼ੁਰੂ ਕਰ ਦਿੱਤਾ I