ਵਿਦੇਸ਼ਾਂ ਵਿੱਚ ਵਸਦੇ NRI ਭਾਈਚਾਰੇ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਜੋੜਨ ਲਈ ਪੰਜਾਬ ਦੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਾਨ ਪੰਜਾਬ ਸਰਕਾਰ ਵੱਲੋਂ ਯੋਗ ਕਦਮ ਚੁਕੇ ਜਾਣ ਬਾਰੇ ਜਾਣਕਾਰੀ ਦਿੱਤੀ I ਉਹਨਾਂ ਦੱਸਿਆ ਕਿ NRI ਭਰਾਵਾਂ ਦੀ ਸਹੂਲਤ ਲਈ ਲੋਕ ਅਦਾਲਤ ਦਾ ਪ੍ਰਪੰਦ੍ਹ ਕੀਤਾ ਜਾਵੇਗਾ ਅਤੇ NRI ਬਜ਼ੁਰਗਾਂ ਨੂੰ ਇਤਿਹਾਸਿਕ ਸਥਾਨਾਂ ਦੇ ਦਰਸ਼ਨਾਂ ਲਈ ਉਪਰਾਲੇ ਕੀਤੇ ਜਾਣਗੇ I ਇਸ ਤੋਂ ਇਲਾਵਾ ਸਰਕਾਰ ਵੱਲੋਂ ਜਨਰਲ ਕਮਿਸ਼ਨ ਤੋਂ NRI ਸਭਾ ਦੀ ਪਿਛਲੇ ਪੰਜਾਂ ਸਾਲਾਂ ਦੀ ਰਿਪੋਰਟ ਦੀ ਮੰਗ ਕੀਤੀ ਗਈ ਹੈ I