ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਣ ਦੇ ਨਾਲ ਹੀ ਵਿਵਾਦਾਂ 'ਚ ਘਿਰ ਗਈ ਹੈ। ਬਾਲੀਵੁੱਡ ਅਭਿਨੇਤਾ ਆਮਿਰ ਖਾਨ ਖਿਲਾਫ ਇਕ ਵਕੀਲ ਨੇ ਦਿੱਲੀ ਪੁਲਸ ਕਮਿਸ਼ਨਰ ਸੰਜੇ ਅਰੋੜਾ ਨੂੰ ਸ਼ਿਕਾਇਤ ਕੀਤੀ ਹੈ। ਇਸ ਸ਼ਿਕਾਇਤ 'ਚ ਆਮਿਰ ਤੋਂ ਇਲਾਵਾ ਪੈਰਾਮਾਊਂਟ ਪਿਕਚਰ ਪ੍ਰੋਡਕਸ਼ਨ ਹਾਊਸ ਅਤੇ ਹੋਰਾਂ ਦੇ ਨਾਂ ਵੀ ਲਏ ਗਏ ਹਨ। ਵਕੀਲ ਦਾ ਕਹਿਣਾ ਹੈ ਕਿ ਫਿਲਮ ਦਾ ਇੱਕ ਸੀਨ ਅਤੇ ਲਾਲ ਸਿੰਘ ਚੱਢਾ ਨੂੰ ਕਾਰਗਿਲ ਜੰਗ ਵਿੱਚ ਭੇਜਣਾ ਗਲਤ ਹੈ ।