ਇਹ ਆਡੀਓ ਰਿਕਾਡਿੰਗ ਦੋਰਾਹਾ ਦੇ ਕਿਸੇ IELTS ਸੈਂਟਰ ਦੀ ਮਾਲਕਣ ਅਤੇ ਉੱਥੋਂ ਦੇ MLA ਦੀ ਦੱਸੀ ਜਾ ਰਹੀ ਹੈ। ਇਸ ਵਿੱਚ IELTS ਸੈਂਟਰ ਦੀ ਮਾਲਕਣ ਲੜਕੀ ਵੱਲੋਂ MLA ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਕਰਿੰਦਾ ਜੋ ਕੁਝ ਪੈਸੇ ਦੇ ਲੈਣ ਦੇਣ ਕਰਕੇ ਉਸ ਨੂੰ ਆਪਣੇ ਕੋਲ ਬੁਲਾਉਣ ਲਈ ਫੋਨ ਕਰ ਰਿਹਾ ਸੀ, ਜਿਸ ਕਰਕੇ ਲੜਕੀ ਨੂੰ ਗੁੱਸਾ ਲੱਗਾ ਹੈ,ਅਤੇ ਹੁਣ MLA ਉਸ ਕਰਿੰਦੇ ਤੋਂ ਮੁਆਫੀ ਮੰਗਵਾਉਣ ਲਈ ਕਹਿ ਰਹੀ ਹੈ ਜਦਕਿ MLA ਮੁਆਫੀ ਮੰਗਵਾਉਣ ਤੋਂ ਸਾਫ ਮਨਾ ਕਰ ਰਹੇ ਹਨ, ਅਤੇ ਉਲਟਾ ਉਸ ਲੜਕੀ 'ਤੇ ਧੋਖਾ ਕਰਨ ਦਾ ਇਲਜ਼ਾਮ ਲਗਾ ਰਹੇ ਹਨ ।