ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਦੇ ਲਾਈਵ ਸਟੇਜ ਸ਼ੋ ਦੌਰਾਨ ਦਰਸ਼ਕਾਂ 'ਚੋਂ ਕਿਸੇ ਨੇ ਅਚਾਨਕ ਦਿਲਪ੍ਰੀਤ ਢਿੱਲੋਂ ਨੂੰ ਗਾਲ੍ਹ ਕੱਢ ਦਿੱਤੀ ਜਿਸ 'ਤੇ ਦਿਲਪ੍ਰੀਤ ਨੇ ਆਪਣਾ ਗੀਤ ਰੋਕ ਕੇ ਉਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਗਾਲ੍ਹ ਕੱਢਣ ਵਾਲਾ ਸਖਸ਼ ਸਾਹਮਣੇ ਆਇਆ ਅਤੇ ਉਹ ਆਪਣੇ ਆਪ ਨੂੰ ਸਿੱਧੂ ਮੂਸੇਵਾਲੇ ਦਾ ਫੈਨ ਦਸ ਰਿਹਾ ਸੀ ਅਤੇ ਦਿਲਪ੍ਰੀਤ ਨੂੰ ਥਾਪੀ ਮਾਰਨ ਲਈ ਕਹਿਣ ਲੱਗਾ। ਢਿੱਲੋਂ ਨੇ ਥਾਪੀ ਤਾਂ ਮਾਰੀ ਪਰ ਮੂਸੇਵਾਲੇ ਦੇ ਫੈਨ ਨੂੰ ਸਟੇਜ 'ਤੇ ਆਉਣ ਲਈ ਕਿਹਾ। #sidhumoosewala #DilpreetDhillon #punjabisingers