ਸਕੂਲਾਂ ਵਿੱਚ ਦਿੱਤੇ ਜਾ ਰਹੇ ਨੇ ਸਿੱਧੂ ਮੂਸੇਵਾਲਾ ਦੇ ਲੈਕਚਰ, ਮੂਸੇਵਾਲਾ ਨੂੰ ਦੱਸਿਆ ਜਾ ਰਿਹਾ ਪ੍ਰੇਰਨਾ ਸਰੋਤ। ਸਕੂਲ ਵਿੱਚ ਨਸ਼ਿਆਂ ਖ਼ਿਲਾਫ਼ ਇੱਕ ਸਮਾਗਮ ਦੌਰਾਨ ਇਕ ਅਧਿਆਪਕ ਨੇ ਭਾਵੁਕ ਹੋ ਸਿਧੂ ਦੀਆਂ ਬਹੁਤ ਖਾਸ ਗੱਲਾਂ ਕੀਤੀਆਂ ਉਹਨਾਂ ਕਿਹਾ ਕਿ ਸਿੱਧੂ ਇੱਕ ਪ੍ਰਸਿੱਧ ਸਿੰਗਰ ਅਤੇ ਰਾਜਨੇਤਾ ਹੋਣ ਦੇ ਬਾਵਜੂਦ ਬਹੁਤ ਵਧੀਆਂ ਇਨਸਾਨ ਸੀ। ਉਹਨਾਂ ਇਹ ਵੀ ਕਿਹਾ ਕਿ ਉਹ ਸਾਨੂੰ ਪਤਾ ਨਹੀਂ ਕਿਉਂ ਉਹ ਆਪਣਾ ਲੱਗਦਾ ਸੀ ।ਕਿਉਂਕਿ ਉਸਦੇ ਅੰਦਰ ਇੱਕ ਅੱਗ ਸੀ ਕਿ ਜ਼ਿੰਦਗੀ ਵਿਚ ਸਭ ਤੋਂ ਵੱਖਰਾ ਦਿਖਣਾ ਹੈ। ਉਸਨੇ ਇਹ ਕਰ ਕੇ ਦਿਖਾਇਆ । ਉਹਨਾਂ ਬੱਚਿਆਂ ਨੂੰ ਆਖਿਆ ਕਿ ਤੁਹਾਨੂੰ ਸਿੱਧੂ ਦੀ ਤਰਾਂ ਕੁਝ ਵੱਖਰਾ ਕਰਨ ਚਾਹੀਦਾ ਉਹਨਾਂ ਕਿਹਾ ਕਿ ਉਸਨੇ ਦੇਸ਼ਾਂ ਵਿਦੇਸ਼ਾਂ ਨੂੰ ਛੱਡ ਕੇ ਆਪਣੇ ਪਿੰਡ ਰਹਿਣਾ ਹੀ ਚੰਗਾ ਸਮਝਿਆ। #Sidhumoosewala #Singerandpolitician #Schoollectureonsidhu