ਅਬੋਹਰ ਦੇ ਪਿੰਡ ਬਜੀਦਪੁਰ ਤੋਂ ਇੱਕ ਪ੍ਰੇਮੀ ਜੋੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਪ੍ਰੇਮੀ ਜੋੜੇ ਨੇ ਨਹਿਰ ਵਿਚ ਛਾਲ ਮਾਰ ਕੇ ਜਾਨ ਦੇਣ ਤੋਂ ਪਹਿਲਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਦੋਸ਼ੀਆਂ ਦੇ ਨਾਮ ਦੱਸੇ ਹਨ। ਜਿਕਰਯੋਗ ਹੈ ਕਿ ਕਲਪੇਸ਼ ਰਾਣੀ ਜੋ ਕਿ ਉੱਨੀ ਸਾਲਾਂ ਤੋਂ ਇਸੇ ਪਿੰਡ 'ਚ ਹੀ ਵਿਆਹੀ ਹੋਈ ਸੀ, ਜਿਸ ਦੇ ਤਿੰਨ ਬੱਚੇ ਹਨ, ਉਸ ਦਾ ਪਿੰਡ ਦੇ ਹੀ ਸੀਤਾ ਰਾਮ ਨਾਮਕ ਸ਼ਖ਼ਸ ਦੇ ਨਾਲ ਪ੍ਰੇਮ ਪ੍ਰਸੰਗ ਸੀ ਜਦਕਿ ਪ੍ਰੇਮੀ ਜੋੜੇ ਦੇ ਘਰ ਦੇ ਇਨ੍ਹਾਂ ਦੋਹਾਂ ਨੂੰ ਇਹੋ ਜਿਹਾ ਕਰਨ ਤੋਂ ਰੋਕਦੇ ਸਨ ਜਿਸ ਦੇ ਚਲਦਿਆਂ ਉਨ੍ਹਾਂ ਦੇ ਵੱਲੋਂ ਸਰਹਿੰਦ ਫੀਡਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮੌਕੇ ਤੋਂ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਨਹਿਰ 'ਚੋਂ ਦੋਹੇਂ ਲਾਸ਼ਾਂ ਪੁਲਿਸ ਵੱਲੋਂ ਕਬਜੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।