ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਇਕ-ਇਕ ਕਰਕੇ ਵਿਜੀਲੈਂਸ ਜਾਂਚ ਵਿੱਚ ਘਿਰਦੇ ਜਾ ਰਹੇ ਨੇ । ਹੁਣ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਵਿਜੀਲੈਂਸ ਦੀ ਰਾਡਾਰ ਉਤੇ ਹਨ। ਵਿਜੀਲੈਂਸ ਕਾਂਗਰਸ ਸਰਕਾਰ ਸਮੇਂ PWD ਵਿੱਚ ਅਲਾਟ ਹੋਏ 5 ਕਰੋੜ ਰੁਪਏ ਦੇ ਟੈਂਡਰਾਂ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸਿੰਗਲਾ ਦੇ 5 ਕਰੀਬੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ 5 ਸਤੰਬਰ ਨੂੰ ਬੁਲਾਇਆ ਹੈ। ਇਸ ਸਬੰਧੀ ਕੀਤੀ ਗਈ ਮੁਢਲੀ ਜਾਂਚ ਤੋਂ ਬਾਅਦ ਇਹ ਸੰਗਰੂਰ ਦੇ ਡੀਐਸਪੀ ਅਹੁਦੇ ਦੇ ਵਿਜੀਲੈਂਸ ਅਧਿਕਾਰੀ ਨੂੰ ਜਾਂਚ ਸੌਂਪੀ ਗਈ ਹੈ। ਇਹ ਕਾਰਵਾਈ ਵਟਸਐਪ ਉਤੇ ਵਾਇਰਲ ਹੋਈ ਸ਼ਿਕਾਇਤ ਉਤੇ ਕੀਤੀ ਜਾ ਰਹੀ ਹੈ। ਇਹ ਸ਼ਿਕਾਇਤ ਜਿਨ੍ਹਾਂ ਠੇਕੇਦਾਰਾਂ ਨੂੰ ਟੈਂਡਰ ਨਹੀਂ ਮਿਲੇ ਸਨ ਉਨ੍ਹਾਂ ਵੱਲੋਂ ਕੀਤੀ ਗਈ ਹੈ।