ਗਾਇਕ ਫਿਰੋਜ਼ ਖਾਨ ਦੀ ਚਰਚ ਜਾ ਕੇ ਪ੍ਰਾਥਨਾ ਕਰਵਾਉਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ | ਬੀਤੇ ਦਿਨਾਂ 'ਚ ਜਿੱਥੇ ਇੰਦਰਜੀਤ ਨਿੱਕੂ ਦੀ ਡੇਰੇ ਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਸੀ ਤੇ ਹੁਣ ਪੰਜਾਬੀ ਇੰਡਸਟਰੀ ਦੇ ਇਕ ਹੋਰ ਗਇਕ ਫਿਰੋਜ਼ ਖਾਨ ਦੀ ਵੀਡੀਓ ਚਰਚ 'ਚ ਜਾਣ ਦੀ ਵਾਇਰਲ ਹੋ ਰਹੀ ਹੈ | ਫਿਰੋਜ਼ ਖਾਨ ਨੇ ਇਸ ਵਾਇਰਲ ਵੀਡੀਓ ਬਾਰੇ ਦੱਸਦਿਆਂ ਕਿਹਾ ਕਿ ਇਹ ਵੀਡੀਓ ਕਾਫੀ ਪੁਰਾਣੀ ਹੈ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਸਾਰੇ ਧਰਮ ਸਤਿਕਾਰਨ ਹਨ 'ਤੇ ਕਲਾਕਾਰ ਸਾਰੇ ਧਰਮਾਂ ਦੇ ਸਾਂਝੇ ਹੁੰਦੇ ਹਨ | ਲੋਕ ਜਗਰਾਤੇ , ਪੀਰਾਂ ਫ਼ਕੀਰਾਂ ਦੇ ਮੇਲਿਆਂ ਤੇ ਹਰ ਤਰ੍ਹਾਂ ਦੇ ਧਰਮ ਸਮਾਗਮਾਂ ਵਿੱਚ ਬੁਲਾਉਂਦੇ ਹਨ | ਫਿਰੋਜ਼ ਖਾਨ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਿੱਥੇ ਮੈਂ ਮਾਤਾ ਦੀਆਂ ਭੇਟਾਂ, ਭਗਵਾਨ ਵਾਲਮੀਕਿ ਦੇ ਸ਼ਬਦ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੀਤ ਤੇਰਾ ਤੇਰਾ ਤੋਲਦਾ ਗਾਇਆ ਸੀ ਉੱਥੇ ਹੀ ਮਸੀਹੀ ਗੀਤ ਵੀ ਗਾਏ | ਹੋਰਾਂ ਧਰਮਾਂ ਤਰ੍ਹਾਂ ਮਸੀਹੀ ਲੋਕ ਵੀ ਉਨ੍ਹਾਂ ਨੂੰ ਪਿਆਰ ਕਰਦੇ ਨੇ | ਇਸਦੇ ਚਲਦੇ ਹੀ ਉਨ੍ਹਾਂ ਨੇ ਮੈਨੂੰ ਚਰਚ 'ਚ ਬੁਲਾਇਆ ਸੀ | ਇਸਦੇ ਨਾਲ ਹੀ ਫਿਰੋਜ਼ ਨੇ ਕਿਹਾ ਕਿ ਲੋਕ ਅਫ਼ਵਾਵਾਂ ਫੈਲਾ ਰਹੇ ਨੇ ਕਿ ਮੈਂ ਪੈਸਿਆਂ ਲਈ ਧਰਮ ਬਦਲਿਆ ਪਰ ਅਜਿਹਾ ਨਹੀਂ ਹੈ , ਮੇਰਾ ਕੰਮ ਪ੍ਰਮਾਤਮਾ ਦੀ ਕਿਰਪਾ ਤੇ ਲੋਕਾਂ ਦੇ ਪਿਆਰ ਨਾਲ ਕਾਫੀ ਵਧੀਆ ਹੈ ਅਤੇ ਮੈਂ ਹਰ ਧਰਮ ਦੀ ਕਦਰ ਕਰਦਾ ਹਾਂ ਪਰ ਜਿਸ ਧਰਮ ਵਿੱਚ ਜਨਮ ਲਿਆ ਹੈ ਉਸ ਵਿਚ ਉਹ ਪਰਪੱਕ ਹਨ | #FerozKhan #AnkurNarula #InderJitNikku