ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਨੇ ਕਿਸਾਨ ਮਜ਼ਦੂਰ ਸੰਮੇਲਨ ਨੂੰ ਸੰਬੋਧਨ ਕਰਦਿਆਂ,ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ।ਸਤਪਾਲ ਮਲਿਕ ਨੇ ਕਿਹਾ ਕਿ ,ਜਦੋ ਦਿੱਲੀ ਦੇ ਬਾਡਰਾਂ ਤੇ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਨ ,ਤਾਂ ਮੈਨੂੰ ਕਿਹਾ ਗਿਆ ਸੀ। ਕਿ ਜੇਕਰ ਤੁਸੀਂ ਕਿਸਾਨਾਂ ਦੇ ਮੁੱਦੇ 'ਤੇ ਚੁੱਪ ਰਹੇ ਤਾਂ ਤੁਹਾਨੂੰ ਰਾਸ਼ਟਰਪਤੀ ਬਣਾ ਦੇਵਾਂਗੇ। ਪਰ ਮੇਰਾ ਜਵਾਬ ਸੀ, ਕਿ ਮੈਂ ਖੁਦ ਇੱਕ ਕਿਸਾਨ ਹਾਂ ਅਤੇ ਜਦੋਂ ਤੱਕ ਮੈਂ ਸੱਤਾ 'ਚ ਹਾਂ, ਕਿਸਾਨਾਂ ਦੀ ਆਵਾਜ਼ ਬੁਲੰਦ ਕਰਦਾ ਰਹਾਂਗਾ।