Ludhiana Railway Station 'ਤੇ TTE ਅਤੇ ਇੱਕ ਔਰਤ ਦੀ ਝਗੜੇ ਦੀ Video Viral | OneIndia Punjabi

Oneindia Punjabi 2022-09-13

Views 1

ਰੇਲਵੇ ਸਟੇਸ਼ਨ ਤੇ TTE ਅਤੇ ਇੱਕ ਔਰਤ ਦੇ ਬਹਿਸ ਕਰਦਿਆਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ |ਵੀਡੀਓ ਵਿੱਚ ਸੁਨੀਤਾ ਨਾਮ ਦੀ ਔਰਤ ਵੱਲੋ TTE ਤੇ ਥੱਪੜ ਮਾਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ | ਤੁਹਾਨੂੰ ਦੱਸਦਇਏ ਇਹ ਵਾਇਰਲ ਵੀਡੀਓ ਲੁਧਿਆਣੇ ਰੇਲਵੇ ਸਟੇਸ਼ਨ ਦੀ ਹੈ | ਸੁਨੀਤਾ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਮਾਤਾ ਸ਼੍ਰੀ ਵੈਸ਼ਨੋ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੀ ਸੀ | ਉਸਦੇ ਨਾਲ ਉਸਦੀ ਸਾਢੇ ਤਿੰਨ ਸਾਲ ਦੀ ਕੁੜੀ ਵੀ ਸੀ |ਜਿਸਦੀ ਟਿਕਟ ਉਨ੍ਹਾਂ ਕੋਲ ਨਹੀਂ ਸੀ | ਲੁਧਿਆਣੇ ਸਟੇਸ਼ਨ ਤੇ ਆ ਕੇ TTE ਕਹਿਣ ਲੱਗਾ ਕ ਉਨ੍ਹਾਂ ਨੂੰ ਬੱਚੀ ਦੀ ਟਿਕਟ ਵੀ ਲੈਣੀ ਪਵੇਗੀ ਪਰ ਉਨ੍ਹਾਂ ਨੂੰ ਪਿਛਲੇ ਸਟੇਸ਼ਨ ਤੇ ਇੱਕ TTE ਮਿਲਿਆ ਤਾਂ ਉਸਨੇ ਕੁੱਝ ਨਾ ਕਿਹਾ | ਇਸਦੇ ਚਲਦੇ ਜਦ ਉਨ੍ਹਾਂ ਨੇ ਬੱਚੀ ਦੀ ਟਿਕਟ ਲੈਣ ਤੋਂ ਮਨਾ ਕਰ ਦਿੱਤਾ ਤਾਂ TTE ਨੇ ਸੁਨੀਤਾ ਦੇ ਥੱਪੜ ਮਾਰ ਦਿੱਤਾ ਤੇ ਉਸਦੇ ਪਰਿਵਾਰ ਨਾਲ ਵੀ ਬਦਸਲੂਕੀ ਕੀਤੀ | TTE ਦਾ ਨਾਮ ਧਰਮਪਾਲ ਦੱਸਿਆ ਜਾ ਰਿਹਾ ਹੈ | ਰੇਲਵੇ ਅਧਿਕਾਰੀਆਂ ਮੁਤਾਬਕ ਧਰਮਪਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ | ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਵੀ ਕੀਤੀ ਜਾਵੇਗੀ |

Share This Video


Download

  
Report form
RELATED VIDEOS