'ਆਪ' MLA ਫ਼ੌਜਾ ਸਿੰਘ ਸਰਾਰੀ ਦਾ ਆਡੀਓ ਕਲਿਪ ਲੀਕ ਕਰਨ ਵਾਲੇ ਆਪ ਕਾਰਕੁਨ ਤਰਸੇਮ ਕਪੂਰ ਨੇ ਫੌਜਾ ਸਿੰਘ ਸਰਾਰੀ ਨਾਲ ਇਕ ਬੰਦ ਕਮਰਾ ਮੀਟਿੰਗ ਕੀਤੀ ਹੈ। ਬੀਤੀ ਰਾਤ ਕਰੀਬ 11.30 ਵਜੇ ਤਰਸੇਮ ਕਪੂਰ MLA ਫੌਜਾ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਆਪਣੇ ਕੁਝ ਸਾਥੀਆਂ ਨਾਲ ਪਹੁੰਚੇ ਅਤੇ ਦੋਵਾਂ ਦੀ ਮੰਤਰੀ ਦੀ ਰਿਹਾਇਸ਼ 'ਤੇ ਬੰਦ ਕਮਰਾ ਮੀਟਿੰਗ ਹੋਈ। ਹਾਲਾਂਕਿ ਇਸ ਮੀਟਿੰਗ ਤੋਂ ਬਾਦ ਕਿਸੇ ਵੀ ਆਗੂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਮੀਟਿੰਗ ਦੌਰਾਨ ਕੀ ਕੁਝ ਹੋਇਆ ਏ। ਜਿਕਰਯੋਗ ਹੈ ਕਿ ਤਰਸੇਮ ਕਪੂਰ ਨੇ ਮੰਤਰੀ ਫੌਜਾ ਸਿੰਘ ਦੀ ਆਡੀਓ ਟੇਪ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਸੀ, ਜਿਸ 'ਚ ਫੌਜਾ ਸਿੰਘ ਕਥਿਤ ਤੌਰ 'ਤੇ ਅਨਾਜ ਦੇ ਟਰਾਂਸਪੋਰਟਰਾਂ ਨੂੰ ਫਸਾਉਣ ਅਤੇ ਬਾਅਦ ਵਿਚ ਉਨ੍ਹਾਂ ਤੋਂ ਪੈਸੇ ਕਢਾਉਣ ਦੇ ਤਰੀਕਿਆਂ 'ਤੇ ਚਰਚਾ ਕਰ ਰਹੇ ਸਨ। ਇਥੇ ਇਹ ਵੀ ਦੱਸ ਦਈਏ ਆਡੀਓ ਲੀਕ ਹੋਣ ਤੋਂ ਬਾਅਦ ਫ਼ੌਜਾ ਸਿੰਘ 'ਤੇ ਵਿਰੋਧੀ ਧਿਰਾਂ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾ ਰਹੇ ਨੇ ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂ ਕਿ ਇਸ ਮਸਲੇ 'ਤੇ ਵਿਤ ਮੰਤਰੀ ਹਰਪਾਲ ਚੀਮਾ ਨੇ ਫੌਜਾ ਸਿੰਘ ਅਤੇ ਉਹਨਾਂ ਦੇ ਸਾਬਕਾ ਸਹਿਯੋਗੀ ਤਰਸੇਮ ਕਪੂਰ ਵਿਚਕਾਰ ਹੋਈ 'ਗੱਲਬਾਤ' ਦੀ ਆਡੀਓ ਕਲਿੱਪ ਦੀ ਜਾਂਚ ਕਰਵਾਏ ਜਾਣ ਦੀ ਗੱਲ ਆਖੀ ਹੈ। #FaujaSingh #BhagwantMannGovt #PunjabGovt