ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦਾ ਮਾਹੌਲ ਲਗਾਤਾਰ ਵਿਗੜ ਰਿਹਾ ਹੈ। ਗੈਂਗਵਾਰ ਦਾ ਖਤਰਾ ਪੰਜਾਬ ਵਿੱਚ ਲਗਾਤਾਰ ਵਧਦਾ ਜਾ ਰਿਹਾ ਏ । ਹੁਣ ਬੰਬੀਹਾ ਗੈਂਗ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਗੋਲਡੀ ਬਰਾੜ ਨੂੰ ਧਮਕੀ ਦਿਤੀ ਏ। ਬੰਬੀਹਾ ਗਰੁੱਪ ਨੇ ਪੋਸਟ 'ਚ ਗੋਲਡੀ ਨੂੰ ਲਿਖਿਆ ਏ ਵਿਦੇਸ਼ ਬੈਠ ਕੇ ਗੱਲ ਨਾ ਕਰ, ਸਗੋਂ ਪੰਜਾਬ ਆ ਕੇ ਦਿਖਾਓ। ਸਿੱਧੂ ਦੇ ਕਤਲ ਦਾ ਬਦਲਾ ਲਵਾਂਗੇ । ਪੋਸਟ 'ਚ ਲਿਖਿਆ ਏ ਕਿ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨਾਲ ਕੋਈ ਸਬੰਧ ਨਹੀਂ ਸੀ, ਪਰ ਗੋਲਡੀ ਬਰਾੜ ਵੱਲੋਂ ਬੇਕਸੂਰ ਸਿੱਧੂ ਦਾ ਕਤਲ ਕਰਕੇ ਉਸ ਨੂੰ ਬੰਬੀਹਾ ਗੈਂਗ ਨਾਲ ਜੋੜ ਦਿੱਤਾ। ਗੋਲਡੀ ਬਰਾੜ ਵਲੋਂ ਰਚੀ ਗਈਇਸ ਸਾਜ਼ਿਸ਼ ਦਾ ਖਮਿਆਜ਼ਾ ਤੁਹਾਨੂੰ ਜਰੂਰ ਭੁਗਤਣਾ ਪਵੇਗਾ। #SidhuMoosewala #GoldyBrar #BambihaGroup