AAP MLA ਇੰਦਰਬੀਰ ਸਿੰਘ ਨਿੱਜਰ ਨੇ SYL ਦੇ ਮੁੱਦੇ 'ਤੇ ਵੱਡਾ ਬਿਆਨ ਦਿੱਤਾ ਹੈ।ਉਹਨਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਪਾਣੀ ਗੁਆਂਢੀ ਰਾਜਾਂ ਨੂੰ ਦਿੰਦੀਆਂ ਰਹੀਆਂ ਹਨ। ਬਿਆਸ ਦਰਿਆ ਦਾ ਪੂਰੇ ਦ ਪੂਰਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਤੇ ਅੱਜ ਆਲਮ ਇਹ ਹੈ ਕਿ ਪੰਜਾਬ ਵਿਚ ਸਭ ਤੋਂ ਘੱਟ ਪਾਣੀ ਰਹਿ ਗਿਆ ਹੈ। ਹਰਿਆਣਾ ਕੋਲ ਵੀ ਪੰਜਾਬ ਨਾਲੋਂ ਜਿਆਦਾ ਪਾਣੀ ਹੈ। ਉਹਨਾਂ ਕਿਹਾ ਕਿ ਰਾਜਸਥਾਨ ਨੂੰ ਸਾਰਾ ਪਾਣੀ ਚਾਹੇ ਜਿਸ ਨੇ ਵੀ ਦਿੱਤਾ ਪਰ ਹੁਣ ਇੱਕ ਤੁਪਕਾ ਵੀ ਪਾਣੀ ਦਾ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਉਹ ਸੁਪਰੀਮ ਕੋਰਟ 'ਚ ਵੀ ਇਹ ਪੁਕਾਰ ਹੀ ਰੱਖਣਗੇ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਜੋ ਦੂਜੇ ਸੂਬੇ ਨੂੰ ਦਿੱਤਾ ਜਾ ਸਕੇ।