ਮਨਦੀਪ ਸਿੰਘ ਮੰਨਾ ਨੇ ਸੋਸ਼ਲ ਮੀਡੀਆ ਰਾਹੀਂ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਮੁੱਦੇ 'ਤੇ ਘੇਰਦਿਆਂ ਕਿਹਾ ਕਿ ਗੁਰਬਾਣੀ ਸਭ ਦੀ ਸਾਂਝੀ ਹੈ, ਪਰ ਜਦੋਂ ਕੋਈ ਦਰਬਾਰ ਸਾਹਿਬ ਦੀ ਗੁਰਬਾਣੀ ਆਪਣੇ ਫੇਸਬੁੱਕ ਪੇਜ 'ਤੇ ਚਲਾਉਂਦਾ ਹੈ ਤਾਂ ਉਸਦਾ ਪੇਜ Block ਕਰ ਦਿੱਤਾ ਜਾਂਦਾ ਹੈ।ਮੰਨਾ ਨੇ ਕਿਹਾ ਬਾਦਲ ਪਰਿਵਾਰ ਹਰ ਮਹੀਨੇ ਦਰਬਾਰ ਸਾਹਿਬ ਜਾਂਦਾ ਹੈ, ਪਰ ਅਜਿਹੀਆਂ ਗੱਲਾਂ ਕਰਕੇ ਉਹਨਾਂ ਦਾ ਦਰਬਾਰ ਸਾਹਿਬ ਜਾਣਾ ਕਿਸੇ ਕੰਮ ਦਾ ਨਹੀਂ।