ਹੁਣ ਤੱਕ 1.82 ਲੱਖ ਮਰੀਜਾਂ ਦਾ ਆਮ ਆਦਮੀ ਕਲੀਨਿਕ 'ਚ ਹੋਇਆ ਇਲਾਜ | OneIndia Punjabi

Oneindia Punjabi 2022-09-19

Views 0

ਸੂਬੇ ਵਿਚ ਚੱਲ ਰਹੇ ਆਮ ਆਦਮੀ ਕਲੀਨਿਕ ਵਿਚ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 1.82 ਲੱਖ ਹੋ ਗਈ ਹੈ। ਆਮ ਆਦਮੀ ਕਲੀਨਿਕਾਂ ਵਿਚ ਵੱਧ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਮੁਹਾਲੀ ਜ਼ਿਲ੍ਹੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮੁਹਾਲੀ ਵਿਚ ਹੁਣ ਤੱਕ 25990 ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਜਦਕਿ 2811 ਨੇ ਲੈਬ ਟੈਸਟ ਕਰਵਾਏ ਹਨ। ਜ਼ਿਲ੍ਹਾ ਲੁਧਿਆਣਾ ’ਚ 21384 ਮਰੀਜ਼ਾਂ ਅਤੇ 2343 ਕਲੀਨਿਕ ਟੈਸਟਾਂ ਦੇ ਨਾਲ 23 ਜ਼ਿਲ੍ਹਿਆਂ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ। ਬਠਿੰਡਾ 16889 ਮਰੀਜ਼ਾਂ ਅਤੇ 2243 ਕਲੀਨਿਕ ਟੈਸਟਾਂ ਦੇ ਨਾਲ ਤੀਸਰੇ ਸਥਾਨ ’ਤੇ ਰਿਹਾ। ਰਾਜ ਭਰ ਵਿਚ ਕੁੱਲ 23402 ਕਲੀਨਿਕਲ ਟੈਸਟਾਂ ਦੇ ਨਾਲ 15 ਅਗਸਤ ਤੋਂ 17 ਸਤੰਬਰ ਤਕ ਮਰੀਜ਼ਾਂ ਦੀ ਗਿਣਤੀ 1,82,325 ਦਰਜ ਕੀਤੀ ਗਈ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਹਾਲੇ ਤਕ 100 ਕਲੀਨਿਕ ਜਿਨ੍ਹਾਂ 'ਚ 65 ਸ਼ਹਿਰੀ ਖੇਤਰਾਂ 'ਚ ਤੇ 35 ਦਿਹਾਤੀ ਖੇਤਰਾਂ 'ਚ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ ਤੇ  ਇਨ੍ਹਾਂ ਆਮ ਆਦਮੀ ਕਲੀਨਿਕਾਂ 'ਚ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਅਜਿਹੇ ਕਲੀਨਿਕ ਸੂਬੇ ਦੇ ਕੋਨੇ-ਕੋਨੇ ਵਿੱਚ ਥਾਪਤ ਕੀਤੇ ਜਾਣਗੇ।

Share This Video


Download

  
Report form
RELATED VIDEOS