ਅਮਰੀਕਾ ਦੇ ਸ਼ਹਿਰ ਫਰਿਜ਼ਨੋ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ। ਮ੍ਰਿਤਕ ਜਲੰਧਰ ਦੇ ਜ਼ਿਲ੍ਹਾ ਰੁੜਕਾ ਕਲਾਂ ਦੇ ਰਹਿਣ ਵਾਲੇ ਸਨ |ਖ਼ਬਰ ਮਿਲਦੇ ਹੀ ਨਗਰ ਰੁੜਕਾ ਕਲਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕਾਂ ਦੀ ਪਹਿਚਾਣ 55 ਸਾਲ ਦੀ ਪ੍ਰੀਤਜੀਤ ਕੌਰ, ਉਸਦੀ ਮਾਂ ਬਲਵੀਰ ਕੌਰ ਤੇ ਉਸਦਾ ਸੋਹਰਾ ਅਜੀਤ ਸਿੰਘ ਰਾਣਾ ਜੋ ਕਿ ਜੱਸੋ ਮਾਜਰਾ ਦਾ ਰਹਿਣ ਵਾਲਾ ਸੀ, ਵਜੋਂ ਹੋਈ ਹੈ | ਦਰਅਸਲ ਇਹ ਤਿੰਨੋ ਆਪਣੇ ਕਿਸੇ ਜਾਣਕਾਰ ਦੇ ਸੰਸਕਾਰ ਤੋਂ ਵਾਪਿਸ ਆ ਰਹੇ ਸਨ | ਪ੍ਰੀਤਜੀਤ ਕੌਰ ਨੇ ਕਾਰ stop sign ਤੇ ਰੋਕੀ ਸੀ | ਉਸ ਸਮੇਂ ਹੀ ਪਿੱਛੋਂ ਇੱਕ ਟਰੱਕ ਆਇਆ ਜਿਸਨੇ ਰੁਕਣਾ ਸੀ ਪਰ ਉਹ ਰੁਕਿਆ ਨੀ ਤੇ ਉਸਨੇ ਕਾਰ ਨੂੰ ਟੱਕਰ ਮਾਰ ਦਿੱਤੀ |ਇਸ ਹਾਦਸੇ 'ਚ ਕਾਰ ਸਵਾਰਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ | ਤੁਹਾਨੂੰ ਦਸਦਇਏ ਕਿ ਬੀਬੀ ਬਲਵੀਰ ਕੌਰ ਜੋ ਪਿੰਡ ਰੁੜਕਾ ਕਲਾਂ ਤੋਂ ਬਲਾਕ ਸੰਮਤੀ ਮੈਂਬਰ ਵੀ ਰਹਿ ਚੁੱਕੇ ਹਨ।ਪਰ ਹੁਣ ਉਹ ਕਾਫ਼ੀ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ |