ਮੁਕਤਸਰ ਸਾਹਿਬ ਦੀ ਮੰਡੀ ਬਰੀਵਾਲਾ 'ਚ ਪੈਸਟੀਸਾਈਡ ਦੀ ਦੁਕਾਨ 'ਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਇਲਾਕੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਦਰਅਸਲ, ਦੁਕਾਨ ਦੇ ਸ਼ਟਰ ਦੇ ਰਸਤੇ ਤੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ ਨੂੰ ਦੇਖ ਲੋਕਾਂ ਨੇ ਰੌਲਾ ਪਾ ਦਿੱਤਾ। ਪਰ ਜਦੋਂ ਤੱਕ ਅੱਗ 'ਤੇ ਕਾਬੂ ਪਾਉਂਦੇ ਉਦੋਂ ਤੱਕ ਲੱਖਾਂ ਦਾ ਸਮਾਨ ਸੜ ਕੇ ਸਵਾ ਹੋ ਗਿਆ। ਹਾਲਾਂਕਿ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਅੱਗ ਐਨੀ ਭਿਆਨਕ ਸੀ ਕਿ ਮੌਕੇ 'ਤੇ ਪਹੁੰਚੀ ਫਾਇਰਬ੍ਰੀਗੇਡ ਵੱਲੋਂ ਕਾਫੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਬੁਝਾਉਂਣ ਦੀ ਮੁਸ਼ੱਕਤ ਕਰਦਿਆਂ ਕਰੀਬ ਦੋ ਲੋਕਾਂ ਦੀ ਸਪਰੇਅ ਚੜ੍ਹਨ ਨਾਲ ਹਾਲਤ ਖਰਾਬ ਹੋ ਗਈ। ਜਿਨ੍ਹਾਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ।