ਆਮ ਆਦਮੀ ਪਾਰਟੀ ਦੇ MLA ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਨੇ ਇੱਕ ਸਮਾਗਮ 'ਚ DC roohi dugg ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ DC roohi dugg ਸਮਾਗਮ 'ਚੋਂ ਰੋਂਦੇ ਹੋਏ ਵਾਪਿਸ ਚਲੇ ਗਏ | ਦਸਦਇਏ ਕਿ ਬਾਬਾ ਫ਼ਰੀਦ ਦੇ ਆਗਮਨ ਪੁਰਥ ਤੇ ਚੱਲ ਰਹੇ ਸਮਾਗਮ 'ਚ ਸੂਫੀ ਗਾਇਕ ਸਤਿੰਦਰ ਸਿਰਤਾਜ ਆਪਣਾ ਪ੍ਰੋਗਰਾਮ ਪੇਸ਼ ਕਰਨ ਆਏ ਹੋਏ ਸੀ | ਇਸ ਸੂਫੀ ਮਹਿਫ਼ਿਲ ਦਾ ਆਨੰਦ ਮਾਨਣ ਲਈ ਗੁਰਦਿੱਤ ਸੇਖੋਂ ਦੀ ਪਤਨੀ ਆਪਣੇ ਕਰੀਬੀ ਸਾਥੀਆਂ ਨਾਲ ਉੱਥੇ ਪੁਹੰਚੇ | MLA ਸੇਖੋਂ ਦੀ ਪਤਨੀ ਲਈ ਇੱਕ VVIP ਸ਼੍ਰੇਣੀ 'ਚ ਸੀਟ ਰੱਖੀ ਗਈ ਸੀ ਪਰ ਉਹਨਾਂ ਦੇ ਨਾਲ ਆਏ 20 ਦੇ ਕਰੀਬ ਸਾਥੀਆਂ ਨੂੰ VIP ਸੀਟ ਨਾ ਮਿਲਣ ਕਾਰਨ ਸੇਖੋਂ ਦੀ ਪਤਨੀ ਓਥੋਂ ਨਾਰਾਜ਼ ਹੋ ਕੇ ਚਲੇ ਗਏ | ਫਿਰ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਨਾ ਕੇ ਵਾਪਸ ਲਿਆਂਦਾ | ਇਸ ਤੋਂ ਬਾਅਦ ਮਹਿਮਾਨਾਂ ਲਈ ਰੱਖੇ ਗਏ ਰਾਤ ਦੇ ਖਾਣੇ ਸਮੇਂ ਦੌਰਾਨ MLA ਦੀ ਪਤਨੀ ਬੇਅੰਤ ਕੌਰ ਨੇ ਡੀਸੀ ਰੂਹੀ ਦੁੱਗ ਨੂੰ ਸਾਰੀਆਂ ਸਾਹਮਣੇ ਫਟਕਾਰ ਲਗਾ ਦਿੱਤੀ | ਜਿਸ ਤੋਂ ਬਾਅਦ ਡੀਸੀ ਰੂਹੀ ਦੁੱਗ ਸਮਾਗਮ ਚੋਂ ਰੋਂਦੇ ਹੋਏ ਚਲੇ ਗਏ |