ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ 'ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਤੋਂ ਬਾਅਦ ਕਈ ਨਵੇਂ ਖੁਲਾਸੇ ਹੋ ਰਹੇ ਨੇ | ਦੀਪਕ ਟੀਨੂੰ ਆਪਣੀ girlfriend ਜੋ ਕਿ ਇੱਕ ਪੁਲਿਸ ਮੁਲਾਜਿਮ ਦੱਸੀ ਜਾ ਰਹੀ ਹੈ ਉਸ ਦੀ ਮਦਦ ਨਾਲ ਤੀਜੀ ਵਾਰ ਜੇਲ੍ਹ 'ਚੋਂ ਫਰਾਰ ਹੋਣ 'ਚ ਕਾਮਯਾਬ ਹੋਇਆ ਹੈ। ਜਿੱਥੇ ਬੀਤੇ ਦਿਨੀਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਗੈਂਗਸਟਰ ਦੀਪਕ ਟੀਨੂੰ ਮਾਨਸਾ ਦੀ ਝੁਨੀਰ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਉੱਪਰ ਬਣੇ ਗੈਸਟ ਹਾਊਸ 'ਚੋਂ ਫ਼ਰਾਰ ਹੋਇਆ ਹੈ, ਉੱਥੇ ਹੀ ਹੁਣ ਇਹ ਖੁਲਾਸਾ ਹੋਇਆ ਕਿ ਗੈਂਗਸਟਰ ਦੀਪਕ ਟੀਨੂੰ ਨੇ ਫ਼ਰਾਰ ਹੋਣ ਤੋਂ ਪਹਿਲਾਂ ਬੈਂਕ 'ਚੋਂ ਪੈਸੇ ਕਡਵਾਏ ਸਨ | ਇਸਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੈਂਸਟਰ ਦੀਪਕ ਟੀਨੂੰ ਗੈਸਟ ਹਾਊਸ 'ਚੋਂ ਨਹੀਂ ਬਲਕਿ ਬਰਖਾਸਤ CIA ਸਟਾਫ਼ ਇੰਚਾਰਜ ਪ੍ਰੀਤਪਾਲ ਸਿੰਘ ਦੀ ਸਰਕਾਰੀ ਕੋਠੀ 'ਚੋਂ ਫ਼ਰਾਰ ਹੋਇਆ ਹੈ | ਦੀਪਕ ਟੀਨੂੰ ਨੇ ਪ੍ਰਿਤਪਾਲ ਸਿੰਘ ਇਹ ਲਾਲਚ ਦਿੱਤਾ ਸੀ ਕਿ ਉਹ ਉਸ ਨੂੰ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਰਿਕਵਰੀ ਕਰਵਾਏਗਾ ਜਿਸ ਦੇ ਲਾਲਚ ਵਿੱਚ CIA staff ਦਾ ਇੰਚਾਰਜ ਫਸ ਗਿਆ। ਜ਼ਿਕਰਯੋਗ ਹੈ ਕਿ ਸਟਾਫ਼ ਇੰਚਾਰਜ ਪ੍ਰੀਤਪਾਲ ਸਿੰਘ ਦੇ ਮੋਬਾਈਲ ਫੋਨ 'ਚੋਂ ਦੀਪਕ ਟੀਨੂੰ ਦੀ girlfriend ਦਾ ਨੰਬਰ ਵੀ ਮਿਲਿਆ ਹੈ | SI ਪ੍ਰੀਤਪਾਲ ਸਿੰਘ ਕੋਲੋਂ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ | ਦਸਦਇਏ ਕਿ ਬਰਖਾਸਤ SI ਪ੍ਰੀਤਪਾਲ ਸਿੰਘ ਗੈਂਗਸਟਰ ਦੀਪਕ ਟੀਨੂੰ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਕੇ ਗਿਆ ਸੀ ਕਿ ਦੀਪਕ ਕੋਲ ਅਸਲਾ ਹੋਣ ਦਾ ਸ਼ੱਕ ਹੈ, ਜਿਸ ਕਰਕੇ ਉਸ ਕੋਲੋਂ ਪੁੱਛਗਿੱਛ ਕਰਨੀ ਹੈ | ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਖਾਸਤ CIA ਇੰਚਾਰਜ ਨਾ ਤਾਂ ਦੀਪਕ ਟੀਨੂੰ ਨੂੰ ਸਰਕਾਰੀ ਗੱਡੀ 'ਚ ਲੈ ਕੇ ਗਿਆ ਤੇ ਨਾ ਹੀ ਆਪਣੇ ਨਾਲ ਕੋਈ ਗਨਮੈਨ ਨੂੰ ਲੈ ਗਿਆ | ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਦੀਪਕ ਟੀਨੂੰ ਕੋਲੋਂ ਪੁੱਛਗਿੱਛ ਹੀ ਕਰਨੀ ਸੀ ਤਾਂ SI ਪ੍ਰੀਤਪਾਲ ਉਸਨੂੰ ਆਪਣੀ ਕੋਠੀ 'ਚ ਹੀ ਕਿਉਂ ਲੈ ਕੇ ਗਿਆ ? ਉਹ ਪੁੱਛਗਿੱਛ ਤਾਂ ਥਾਣੇ ਵਿੱਚ ਵੀ ਕਰ ਸਕਦਾ ਸੀ | ਤੁਹਾਨੂੰ ਦੱਸ ਦਈਏ ਕਿ 2017 ਵਿੱਚ ਵੀ ਇਸ ਤਰਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਸੀਆਈਏ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਜਲੰਧਰ ਅਤੇ ਫਗਵਾੜਾ ਵਿੱਚ ਇੰਸਪੈਕਟਰ ਇੰਦਰਜੀਤ ਸਿੰਘ ਦੇ ਸਰਕਾਰੀ ਰਿਹਾਇਸ਼ਾਂ 'ਤੇ ਛਾਪੇਮਾਰੀ ਕਰਕੇ ਪੁਲਿਸ ਨੇ ਤਿੰਨ ਕਿਲੋ ਸਮੈਕ, ਚਾਰ ਕਿਲੋ ਹੈਰੋਇਨ ਤੋਂ ਇਲਾਵਾ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇੰਦਰਜੀਤ ਸਿੰਘ ਖ਼ਿਲਾਫ਼ ਆਈਪੀਸੀ ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।