ਖਤਰਨਾਕ ਗੈਂਗਸਟਰ ਮੋਵਿਸ਼ ਬੈਂਸ ਪੁਲਿਸ ਦੇ ਅੜਿਕੇ ਚੜ੍ਹ ਗਿਆ ਹੈ । ਲੁਧਿਆਣਾ ਪੁਲਿਸ ਨੇ ਮੋਵਿਸ਼ ਬੈਂਸ ਨੂੰ ਕਾਬੂ ਕਰਕੇ ਉਸ ਕੋਲੋਂ 1 ਨਜਾਇਜ਼ ਪਿਸਟਲ ਅਤੇ 2 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ। ਮੁਲਜ਼ਮ ਬੀਤੇ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਸਿਵਲ ਲਾਈਨ 'ਚ ਬੰਦੂਕ ਦੀ ਨੋਕ 'ਤੇ ਇਕ ਫੋਰਚੂਨਰ ਗੱਡੀ ਖੋਹ ਕੇ ਫ਼ਰਾਰ ਹੋ ਗਿਆ ਸੀ।