ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਿਲ ਗੈਂਗਸਟਰ ਦੀਪਕ ਟੀਨੂੰ ਦੀ ਫਰਾਰੀ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਦੀਪਕ ਟੀਨੂੰ ਦੇ ਖਮਸਖਾਸ ਮੋਹਿਤ ਭਾਰਦਵਾਜ ਨੇ ਪੁੱਛਗਿੱਛ ਵਿਚ ਦੱਸਿਆ ਕਿ ਟੀਨੂੰ ਨੂੰ ਭਜਾਉਣ ਦੀ ਪਲਾਨਿੰਗ ਤਿਹਾੜ ਜੇਲ ਤੋਂ ਟ੍ਰਾਜ਼ਿਟ ਰਿਮਾਂਡ ’ਤੇ ਮਾਨਸਾ ਲਿਆਉਣ ਸਮੇਂ ਕੀਤੀ ਗਈ ਸੀ | ਇਸ ਦੇ ਬਦਲੇ ਸਬ-ਇੰਸਪੈਕਟਰ ਪ੍ਰਿਤਪਾਲ ਨੂੰ 13 ਅਤੇ 14 ਜੁਲਾਈ ਨੂੰ ਚੰਡੀਗੜ੍ਹ ਦੇ ਡਿਸਕੋਥਿਕ ਵਿੱਚ ਐਸ਼ ਕਰਵਾਉਣ, ਸ਼ਾਪਿੰਗ ਕਰਵਾਉਣ, ਹੋਟਲ ਵਿਚ ਰੁਕਵਾਉਣ ਦੀ ਜ਼ਿੰਮੇਵਾਰੀ ਮੋਹਿਤ ਨੂੰ ਹੀ ਦਿੱਤੀ ਗਈ ਸੀ |