ਮਾਸੂਮ ਬੱਚਿਆਂ ਦੇ ਰੋਂਦੇ-ਵਿਲਕਦਿਆਂ ਦੀ ਇਸ ਵੀਡੀਓ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਾਮਲਾ ਸ਼੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਔਲਖ ਖੁਰਦ ਦਾ ਹੈ। ਜਿੱਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਦੇ ਅੱਗੇ ਅਚਾਨਕ ਇੱਕ ਕੁੱਤਾ ਬੱਸ ਹੇਠਾਂ ਆ ਕੇ ਮਰ ਗਿਆ। ਐਨੇਂ ਚਿਰ ਨੂੰ ਕੁੱਤੇ ਦਾ ਮਾਲਕ ਵੀ ਆ ਗਿਆ ਤੇ ਉਸ ਨੇ ਆਉਂਦਿਆਂ ਹੀ ਸਕੂਲ ਬੱਸ ਨੂੰ ਰੋਕ ਕੇ ਡਾਂਗਾਂ ਤਲਵਾਰਾਂ ਨਾਲ ਡਰਾਈਵਰ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਵਾਇਰਲ ਵੀਡੀਓ 'ਚ ਇੱਕ ਵਿਅਕਤੀ ਦੇ ਹੱਥ 'ਚ ਦਾਤਰ ਵੀ ਦਿਖਾਈ ਦੇ ਰਹੀ ਹੈ। ਇਹ ਸਭ ਦੇਖ ਕੇ ਬੱਸ ਵਿਚ ਸਵਾਰ ਛੋਟੇ ਮਾਸੂਮ ਬੱਚੇ ਰੋਣ-ਵਿਲਕਣ ਲੱਗ ਪਏ।