ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਸਥਿਤ ਸੰਸਕ੍ਰਿਤੀ ਕੋਚਿੰਗ ਸੈਂਟਰ 'ਚ ਭਿਆਨਕ ਅੱਗ ਲੱਗ ਗਈ। ਜਿਸ ਨਾਲ ਉੱਥੇ ਮੌਜੂਦ ਵਿਦਿਆਰਥੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਪਣੀ ਜਾਨ ਬਚਾਉਣ ਲਈ ਵਿਦਿਆਰਥੀ ਤਾਰ ਦੀ ਮਦਦ ਨਾਲ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਉਤਰਦੇ ਦੇਖੇ ਗਏ। ਕਈਆਂ ਨੇ ਖਿੜਕੀਆਂ ਅਤੇ ਬਾਲਕੋਨੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।ਇਹ ਹਾਦਸਾ ਬੱਤਰਾ ਸਿਨੇਮਾ ਨੇੜੇ ਗਿਆਨਾ ਬਿਲਡਿੰਗ ਵਿਖੇ ਵਾਪਰਿਆ। ਦੱਸ ਦਈਏ ਇਸ ਹਾਦਸੇ ਦੌਰਾਨ ਚਾਰ ਵਿਦਿਆਰਥੀਆਂ ਦੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਿਆ ਗਿਆ ਹੈ |
.
A fire broke out in the coaching center, there was shouting, children jumped from the third floor.
.
.
.
#fireaccident #mukherjeenagar #delhinews