ਯੂਕੇ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਯੂਕੇ 'ਚ 6 ਮਹੀਨੇ ਦੀ ਇਕ ਗਰਭਵਤੀ ਪੰਜਾਬੀ ਵਿਦਿਆਰਥਣ ਦੇ ਖ਼ੁਦਕੁਸ਼ੀ ਕਰ ਲਈ | ਦੱਸ ਦਈਏ ਕਿ ਪੰਜਾਬ ਤੋਂ ਚੰਗੇ ਭਵਿੱਖ ਦੀ ਆਸ ਲੈ ਕੇ ਇੰਗਲੈਂਡ ਗਈ ਇਕ ਪੰਜਾਬੀ ਵਿਦਿਆਰਥਣ ਨੇ ਬੀਤੇ ਦਿਨੀਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਨੇੜੇ ਇਕ ਪੁਲ਼ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਦਿਓਲ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਗਰਭਵਤੀ ਸੀ ਪਰ ਪੁਲਸ ਨੇ ਅਜੇ ਤੱਕ ਵਿਦਿਆਰਥਣ ਦੀ ਪਛਾਣ ਜਨਤਕ ਨਹੀਂ ਕੀਤੀ। ਭਾਈ ਦਿਓਲ ਨੇ ਸੰਗਤਾਂ ਦੇ ਹਵਾਲੇ ਨਾਲ ਦੱਸਿਆ ਕਿ ਵਿਦਿਆਰਥਣ ਕੁਝ ਦੇਰ ਪਹਿਲਾਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੀ ਆਈ ਸੀ | ਇਕ ਪੰਜਾਬੀ ਵੈਨ ਚਾਲਕ ਵਲੋਂ ਵਿਦਿਆਰਥਣ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਹ ਬਚ ਨਾ ਸਕੀ |
.
A boy cheated a girl who went to study in UK, a pregnant Punjabi student committed suicide.
.
.
.
#uknews #girl #PUNJABNEWS