ਪੰਜਾਬ 'ਚ NIA ਵੱਲੋਂ ਖਾਲਿਸਤਾਨੀ ਸਮਰੱਥਕਾਂ, ਅੱਤਵਾਦੀਆਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਤੋੜਨ ਲਈ ਕੋਸ਼ੀਸ਼ਾਂ ਕੀਤੀ ਜਾ ਰਹਿਆਂ ਹਨ। ਜਿਸਦੇ ਚਲਦਿਆਂ ਪੰਜਾਬ 'ਚ National Investigation Agency ਦੀ ਟੀਮ ਵੱਲੋਂ 15 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਮੋਗਾ, ਸ੍ਰੀ ਮੁਕਤਸਰ ਸਾਹਿਬ, ਮੁਹਾਲੀ, ਜਲੰਧਰ ਸਣੇ ਕਈ ਹੋਰ ਸ਼ਹਿਰਾਂ ਤੇ ਪਿੰਡਾਂ 'ਚ ਛਾਪੇਮਾਰੀ ਕੀਤੀ ਗਈ। ਪੰਜਾਬ ਅੰਦਰ ਖਾਲੀਸਤਾਨ ਨਾਲ ਜੁੜੇ ਸਮਰਥਕਾਂ ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਿਆ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਕਸਬੇ ਦੇ ਪਿੰਡ ਡੱਲੇ ਵਾਲਾ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਤੋਂ ਖ਼ਬਰਾਂ ਸਾਹਮਣੇ ਆਈਆਂ ਹਨ।
.
NIA's raid on Khalsa aid, more than 15 places raided.
.
.
.
#NIARaid #KhalsaAid #punjabnews