ਚਿੱਟੇ ਨੇ ਇੱਕ ਹੋਰ ਘਰ ਉਜਾੜ ਦਿੱਤਾ ਹੈ | ਰੱਖੜੀ ਵਾਲੇ ਦਿਨ ਭੈਣ ਬੈਠੀ ਭਰਾ ਦੇ ਰੱਖਰੜੀ ਬਣਨ ਲਈ ਉਸਦੀ ਉਡੀਕ ਕਰ ਰਹੀ ਸੀ ਪਰ ਭਰਾ ਦੀ ਮੌਤ ਹੋ ਗਈ | ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਰੱਖੜੀ ਵਾਲੇ ਦਿਨ ਭੈਣ ਆਪਣੇ ਭਰਾ ਦਾ ਇੰਤਜ਼ਾਰ ਕਰ ਰਹੀ ਸੀ ਪਰ ਨੌਜਵਾਨ ਨੇ ਚਿੱਟਾ ਦਾ ਟੀਕਾ ਲਗਾ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ | ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸਦਾ ਭਰਾ ਕਰੀਬ 4 ਸਾਲ ਤੋਂ ਨਸ਼ਾ ਕਰ ਰਿਹਾ ਹੈ ਤੇ ਪ੍ਰਸ਼ਾਸਨ ਵਲੋਂ ਕੋਈ ਸਖ਼ਤੀ ਨਹੀਂ ਕੀਤੀ ਜਾਂਦੀ | ਸ਼ਰੇਆਮ ਲੋਕ ਚਿੱਟਾ ਵੇਚ ਰਹੇ ਹਨ ਤੇ ਲੋਕਾਂ ਦੇ ਘਰ ਬਰਬਾਦ ਕੀਤੇ ਜਾ ਰਹੇ ਹਨ |
.
Sister was waiting for her brother to become Rakhi, her brother's body came home, there was a scream.
.
.
.
#amritsarnews #drugoverdose #punjabnews