ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਵਾਸਤੇ ਪੁੱਜੇ। ਜਿਸ ਤੋਂ ਪਹਿਲਾਂ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਸਿਮਰਤ ਬਾਦਲ ਨੇ ਰਾਹੁਲ ਗਾਂਧੀ 'ਤੇ ਬੋਲਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਸੇਵਾ ਕਰ ਸਕਦਾ ਹੈ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਦਾਦੀ ਤੇ ਉਹਨਾਂ ਦੇ ਪਿਤਾ ਵੱਲੋਂ ਜੋ ਸਿੱਖਾਂ ਤੇ ਕਹਿਰ ਕਮਾਇਆ ਹੈ ਉਸ ਨੂੰ ਵੀ ਜਰੂਰ ਰਾਹੁਲ ਗਾਂਧੀ ਨੂੰ ਇੱਥੇ ਆ ਕੇ ਯਾਦ ਕਰਨਾ ਚਾਹੀਦਾ ਹੈ।
.
Bibi Badal anger on Rahul Gandhi's, see how it was narrated.
.
.
.
#rahulgandhi #harsimratkaurbadal #punjabnews