ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਉਸਦੇ ਘਰ ਪਹੁੰਚੇ। ਮੁੱਖ-ਮੰਤਰੀ ਭਕਾਗਵੰਤ ਮਾਨ ਨੇ ਅੰਮ੍ਰਿਤਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਦੱਸਿਆ ਕਿ ਸ਼ਹੀਦ ਦੀ ਯਾਦ 'ਚ ਸਟੇਡੀਅਮ ਬਣਾਇਆ ਜਾਵੇਗਾ | ਭਗਵੰਤ ਮਾਨ ਨੇ ਕਿਹਾ ਕਿ ਅੱਜ ਉਨਾਂ ਨੇ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਸਨਮਾਨ ਰਾਸ਼ੀ ਵਜੋਂ ਚੈੱਕ ਦਿੱਤਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਯਾਦ 'ਚ ਖੇਡ ਸਟੇਡੀਅਮ ਤੇ ਬੁੱਤ ਲਾਇਆ ਜਾਵੇਗਾ ਤੇ ਪਰਿਵਾਰ ਨੂੰ ਇੱਕ ਯੋਗ ਨੌਕਰੀ ਵੀ ਦਿੱਤੀ ਜਾਵੇਗੀ।
.
CM Mann came to share grief with the family of Agniveer Amritpal Singh, big announcements on taxes.
.
.
.
#Mansanews #BhagwantMann #punjabnews
~PR.182~