ਕੈਨੇਡੀਅਨਜ਼ ਨੂੰ ਜਲਦ ਭਾਰਤ ਦੇ ਵੀਜ਼ੇ ਮਿਲਣਗੇ | ਜੀ ਹਾਂ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਜੇਕਰ ਭਾਰਤ ਕੈਨੇਡਾ ‘ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ 'ਚ ‘ਪੁਖਤਾ ਸੁਧਾਰ’ ਦਿਖਣਗੇ, ਤਾਂ ਉਹ ‘ਬਹੁਤ ਜਲਦੀ’ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ‘ਤੇ ਵਿਚਾਰ ਕਰ ਸਕਦੇ ਹਨ। ਵਿਦੇਸ਼ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਦੇ ਨਾਲ ਕੂਟਨੀਤਕ ਮੌਜੂਦਗੀ 'ਚ ਸਮਾਨਤਾ ਨੂੰ ਯਕੀਨੀ ਬਣਾਉਣ ਦਾ ਨਵੀਂ ਦਿੱਲੀ ਦਾ ਫੈਸਲਾ ਵਿਏਨਾ ਕਨਵੈਨਸ਼ਨ ਦੇ ਅਨੁਸਾਰ ਹੈ। ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਦੇਸ਼ ’ਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਆਪਣੀ ਕੈਨੇਡਾ ਵਿਚਲੀ ਮੌਜੂਦਗੀ ਦੇ ਬਰਾਬਰ ਰੱਖਣ ਦੀ ਤਜਵੀਜ਼ ਇਸ ਲਈ ਲਾਗੂ ਕੀਤੀ ਕਿਉਂਕਿ ਨਵੀਂ ਦਿੱਲੀ ਆਪਣੇ ਮਾਮਲਿਆਂ ’ਚ ਕੈਨੇਡੀਅਨ ਡਿਪਲੋਮੈਟਾਂ ਦੇ ਦਖਲ ਤੋਂ ਫਿਕਰਮੰਦ ਸੀ।
.
Good news for Punjabis! Canada visa services will resume, S. Jaishankar made a big statement.
.
.
.
#canadaindia #sjaishankar #canadanews