ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਸਥਿਤ ਇਕ ਫਿਟਨੈਸ ਸੈਂਟਰ ਵਿਚ 24 ਸਾਲਾ ਭਾਰਤੀ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਪੜ੍ਹ ਰਿਹਾ ਸੀ, ਨੇ ਇਹ ਦੁਖਦਾਈ ਜਾਣਕਾਰੀ ਦਿੱਤੀ। ਵਾਲਪੇਰਾਇਸੋ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਰੁਣ 'ਤੇ 29 ਅਕਤੂਬਰ ਨੂੰ ਇੱਕ ਜਿੰਮ ਵਿੱਚ ਹਮਲਾਵਰ ਜੋਰਡਨ ਐਂਡਰੇਡ ਨੇ ਚਾਕੂ ਨਾਲ ਹਮਲਾ ਕੀਤਾ ਸੀ, ਜਿਸ ਨਾਲ ਵਿਦਿਆਰਥੀ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਅਧਿਕਾਰੀ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਸ਼ਿਕਾਗੋ ਨੇੜੇ ਵਾਲਪੇਰਾਇਸੋ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ,"ਅਸੀਂ ਭਾਰੀ ਦਿਲ ਨਾਲ ਵਰੁਣ ਰਾਜ ਪੁਸ਼ਚਾ ਦੇ ਦੇਹਾਂਤ ਦੀ ਖਬਰ ਸਾਂਝੀ ਕਰਦੇ ਹਾਂ।
.
Such a thing happened to an Indian student in America.
.
.
.
#americanews #indianstudent #punjabnews