ਫਰਾਂਸ ਦੇ ਅਧਿਕਾਰੀਆਂ ਵੱਲੋਂ ਪੈਰਿਸ ਨੇੜੇ ਹਵਾਈ ਅੱਡੇ ’ਤੇ ਮਨੁੱਖੀ ਸਮੱਗਲਿੰਗ ਦੇ ਸ਼ੱਕ ’ਚ ਤਿੰਨ ਦਿਨਾਂ ਤੋਂ ਰੋਕਿਆ ਗਿਆ ਜਹਾਜ਼ ਸੋਮਵਾਰ ਨੂੰ ਉਡਾਣ ਭਰ ਸਕੇਗਾ। ਜਹਾਜ਼ ਵਿਚ 303 ਯਾਤਰੀ ਸਵਾਰ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਹਨ। ਐਤਵਾਰ ਨੂੰ ਫ੍ਰੈਂਚ ਨਿਊਜ਼ ਪ੍ਰਸਾਰਣ ਟੈਲੀਵਿਜ਼ਨ ਅਤੇ ਰੇਡੀਓ ਨੈੱਟਵਰਕ ਸੀ.ਬੀ.ਐੱਫ.ਐੱਮ. ਟੀ.ਵੀ. ਨੇ ਦੱਸਿਆ ਕਿ ਜਹਾਜ਼ ਨੂੰ ਰਵਾਨਾ ਹੋਣ ਦੀ ਇਜਾਜ਼ਤ ਦੇਣ ਤੋਂ ਬਾਅਦ ਫਰਾਂਸੀਸੀ ਜੱਜਾਂ ਨੇ ਪ੍ਰਕਿਰਿਆ ਵਿੱਚ ਬੇਨਿਯਮੀਆਂ ਕਾਰਨ 300 ਤੋਂ ਵੱਧ ਯਾਤਰੀਆਂ ਦੇ ਮਾਮਲੇ ਦੀ ਸੁਣਵਾਈ ਨੂੰ ਰੋਕ ਦਿੱਤਾ।ਫਰਾਂਸ ਦੇ 4 ਜੱਜਾਂ ਨੇ ਐਤਵਾਰ ਨੂੰ ਪੈਰਿਸ ਤੋਂ 150 ਕਿਲੋਮੀਟਰ ਪੂਰਬ ਵਿਚ ਵਿਟਰੀ ਹਵਾਈ ਅੱਡੇ ’ਤੇ ਫਰਾਂਸ ਦੇ ਅਧਿਕਾਰੀਆਂ ਵੱਲੋਂ ‘ਮਨੁੱਖੀ ਸਮੱਗਲਿੰਗ’ ਦੇ ਸ਼ੱਕ ਵਿਚ ਵੀਰਵਾਰ ਤੋਂ ਹਿਰਾਸਤ ਵਿਚ ਲਏ ਗਏ 303 ਯਾਤਰੀਆਂ ਤੋਂ ਪੁੱਛਗਿੱਛ ਕੀਤੀ।
.
A plane full of Indians was stopped in France! 303 passengers were on board, now look what happened!
.
.
.
#punjabnews #francenews #latestnews