ਬ੍ਰੇਕ ਫੇਲ ਹੋਣ ਤੇ ਦੇਖੋ ਕੀ ਵਰਤਿਆ ਭਾਣਾ, ਪੁਲਿਸ ਚੌਕੀ ਦੇ ਅੰਦਰ ਜਾ ਵੜੀ ਬੱਸ, ਯਾਤਰੀ ਹੋਏ ਜ਼ਖਮੀ |OneIndia Punjabi

Oneindia Punjabi 2023-12-26

Views 0

ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ’ਚ ਇਕ ਭਿਆਨਕ ਬੱਸ ਹਾਦਸਾ ਵਾਪਰ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ ’ਚ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 10 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬੱਸ ਦੀ ਅਚਾਨਕ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ।ਖ਼ਬਰ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੀ ਹੈ। ਜ਼ਖਮੀਆਂ ਵਿਚ 4 ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਜਿਸ ਥਾਂ ਹਾਦਸਾ ਵਾਪਰਿਆ ਉਸ ਥਾਂ ਪੁਲਸ ਚੌਕੀ ਸੀ। ਬੱਸ ਪੁਲਸ ਚੌਕੀ ਨੇੜਿਓਂ ਲੰਘ ਰਹੀ ਸੀ ਤਾਂ ਅਚਾਨਕ ਬ੍ਰੇਕ ਫੇਲ੍ਹ ਹੋ ਗਈ ਅਤੇ ਚੌਕੀ ਦੇ ਬਾਹਰ ਖੜੇ ਲੋਕਾਂ ਨੂੰ ਟੱਕਰ ਮਾਰਦੀ ਹੋਈ ਬੱਸ ਚੌਕੀ ਦੇ ਅੰਦਰ ਜਾ ਵੜੀ। ਘਟਨਾ ਅਜਮੇਰ ਜ਼ਿਲ੍ਹ ਦੇ ਨਸੀਰਾਬਾਦ ਥਾਣਾ ਇਲਾਕੇ ਵਿਚ ਸਥਿਤ ਰਾਜਗੜ੍ਹ ਪੁਲਸ ਚੌਕੀ ਦੀ ਹੈ।
.
When the brake failed, see what was used, the bus went into the police station, the passengers were injured.
.
.
.
#rajasthannews #accidentnews #punjabnews

Share This Video


Download

  
Report form
RELATED VIDEOS