ਰੂਸ ਦੀ ਜੇਲ 'ਚ ਫਸੇ 6 ਭਾਰਤੀ ਨੌਜਵਾਨਾਂ ਦੀ ਵਾਪਸੀ, ਹੋਈ ਅੱਤ ਦੀ ਤਸ਼ੱਦਦ, ਸੁਣਾਈ ਹੱਡ ਬੀਤੀ |OneIndia Punjabi

Oneindia Punjabi 2023-12-27

Views 1

ਰਸ਼ੀਆ ਦੀ ਜੇਲ੍ਹ ਵਿੱਚ ਫਸੇ 6 ਭਾਰਤੀ ਨੌਜਵਾਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਨੂੰ ਵਾਪਸ ਪਰਤ ਸਕੇ ਹਨ। ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿਵੇਂ ਸਰਹੱਦ ਪਾਰ ਕਰਨ ਸਮੇਂ ਉਨ੍ਹਾਂ ‘ਤੇ ਅੱਤ ਦਾ ਤਸ਼ਦੱਦ ਕੀਤਾ ਗਿਆ। ਵਾਪਸ ਆਏ ਇੰਨ੍ਹਾਂ 6 ਨੌਜਵਾਨਾਂ ਵਿੱਚ ਪੰਜ ਪੰਜਾਬੀ ਅਤੇ ਇੱਕ ਹਰਿਆਣਾ ਦਾ ਨੌਜਵਾਨ ਸ਼ਾਮਿਲ ਹੈ। ਇੰਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 24 ਸਾਲਾਂ ਦੇ ਵਿਚਕਾਰ ਹੈ।ਪੰਜਾਬ ਦੇ ਨੌਜਵਾਨਾਂ ਵਿੱਚ ਫਾਜਿਲਕਾ ਦਾ ਬਲਵਿੰਦਰ ਸਿੰਘ, ਕਪੂਰਥਲਾ ਦਾ ਗੁਰਮੀਤ ਸਿੰਘ, ਗੁਰਦਾਸਪੁਰ ਦੇ ਗੁਰਵਿਸ਼ਵਾਸ਼ ਸਿੰਘ ਤੇ ਹਰਜੀਤ ਸਿੰਘ ਗੁਰਦਾਸਪੁਰ ਅਤੇ ਜਲੰਧਰ ਦਾ ਲਖਵੀਰ ਸਿੰਘ ਸ਼ਾਮਿਲ ਸਨ ਅਤੇ ਕਰਨਾਲ (ਹਰਿਆਣਾ ) ਦਾ ਰਾਹੁਲ ਨੌਜਵਾਨ ਸ਼ਾਮਿਲ ਹੈ।
.
Return of 6 Indian youth trapped in Russian jail, severe torture, heard.
.
.
.
#russia #rescue #jail

Share This Video


Download

  
Report form
RELATED VIDEOS