ਕਰਨ ਔਜਲਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਰਨ ਔਜਲਾ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਗਾਇਕ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਆਪਣੀ ਪਰਸਨਲ ਲਾਈਫ ਨੂੰ ਲੈਕੇ ਵੀ ਕਾਫੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਰਨ ਔਜਲਾ ਕੈਨੇਡਾ ਤੋਂ ਦੁਬਈ ਸ਼ਿਫਟ ਹੋਇਆ ਸੀ। ਇਹ ਖਬਰ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਸੀ। ਹੁਣ ਕਰਨ ਔਜਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਸਾਰੇ ਪੈਸੇ ਦੁਬਈ ਸ਼ਿਫਟ ਹੋਣ 'ਤੇ ਹੀ ਲਗ ਗਏ । ਉਸ ਦਾ ਸਾਰਾ ਪੈਸਾ ਦੁਬਈ ਸ਼ਿਫਟ ਹੋਣ 'ਤੇ ਹੀ ਲੱਗ ਗਿਆ ਹੈ। ਫਿਰ ਦੱਸਿਆ ਕੇ ਉਸਨੇ ਤਾਂ ਰੋਟੀ ਵੀ ਨਹੀਂ ਖਾਦੀ ਕਰਨ ਨੇ ਕਿਹਾ, 'ਆਰਟਿਸਟਾਂ ਦੀ ਜ਼ਿੰਦਗੀ ਅਜਿਹੀ ਹੀ ਹੁੰਦੀ ਹੈ।
.
Karan Aujla told the truth of the artists! Secrets revealed about the life of artists in the video!
.
.
.
#karanaujla #punjabisinger #Punjabnews