ਬਿਹਾਰ ਦੇ ਬੇਗੂਸਰਾਏ 'ਚ ਸੋਮਵਾਰ ਰਾਤ ਕਰੀਬ 12 ਵਜੇ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਅੱਗ ਲੱਗਣ ਕਾਰਨ ਜ਼ਿੰਦਾ ਸੜ ਕੇ ਮੌਤ ਹੋ ਗਈ। ਇਸ ਵਿਚ ਦੋ ਬੱਚੇ ਅਤੇ ਪਤੀ-ਪਤਨੀ ਸ਼ਾਮਲ ਹਨ। ਔਰਤ 2 ਮਹੀਨੇ ਦੀ ਗਰਭਵਤੀ ਸੀ।ਦਸਿਆ ਜਾ ਰਿਹਾ ਹੈ ਕਿ ਇਹ ਅੱਗ ਸੌਂਦੇ ਸਮੇਂ ਸ਼ਾਰਟ ਸਰਕਟ ਕਾਰਨ ਲੱਗੀ। ਕੁੱਝ ਦੇਰ ਵਿਚ ਹੀ ਅੱਗ ਨੇ ਘਰ ਨੂੰ ਅਪਣੀ ਲਪੇਟ ਵਿਚ ਲੈ ਲਿਆ। ਦੋਵੇਂ ਪਤੀ-ਪਤਨੀ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਘਰੋਂ ਭੱਜ ਨਹੀਂ ਸਕੇ। ਇਸ ਅੱਗ ਨੇ ਨੇੜਲੇ 6 ਘਰਾਂ ਨੂੰ ਵੀ ਪ੍ਰਭਾਵਤ ਕੀਤਾ ਹੈ।ਇਹ ਘਟਨਾ ਬਛਵਾੜਾ ਥਾਣਾ ਖੇਤਰ ਦੀ ਅਰਵਾ ਪੰਚਾਇਤ ਦੇ ਵਾਰਡ ਨੰਬਰ 8 ਦੀ ਹੈ। ਮ੍ਰਿਤਕਾਂ ਵਿਚ ਪਤੀ ਨੀਰਜ ਪਾਸਵਾਨ (33), ਪਤਨੀ ਕਵਿਤਾ ਦੇਵੀ (25), ਦੋ ਪੁੱਤਰ ਲਵ (3) ਅਤੇ ਕੁਸ਼ (5) ਸ਼ਾਮਲ ਹਨ।
.
Oh God! Fire in the house! The other members of the family with the pregnant woman were burnt alive!
.
.
.
#biharnews #latestnews #punjab
~PR.182~