ਪਟਿਆਲਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਬੱਸ ਸਟੈਂਡ ‘ਤੇ ਇਕ ਵਾਰ ਫਿਰ ਤੋਂ ਤਲਵਾਰਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਬੱਸ ਸਟੈਂਡ ‘ਤੇ ਕੁਝ ਨੌਜਵਾਨ ਇਕ ਦੁਕਾਨ ‘ਤੇ ਸਮੋਸੇ ਖਾਣ ਲਈ ਪਹੁੰਚੇ। ਜਿੱਥੇ ਠੰਡੇ ਸਮੋਸਿਆਂ ਨੂੰ ਲੈ ਕੇ ਲੜਾਈ ਹੋ ਗਈ ਹੈ।ਇਸ ਦੌਰਾਨ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਦੁਕਾਨਦਾਰਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਲ 3 ਦੁਕਾਨਦਾਰ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਰਜਿੰਦਰਾ ਹਸਪਤਾਲ ਇਲਾਜ ਦੇ ਲਈ ਭੇਜਿਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਦੇ ਬੱਸ ਸਟੈਂਡ ‘ਤੇ ਕੁਝ ਨੌਜਵਾਨ ਇਕ ਦੁਕਾਨ ‘ਤੇ ਸਮੋਸੇ ਖਾਣ ਲਈ ਪਹੁੰਚੇ ਸਨ, ਜਿੱਥੇ ਠੰਡੇ ਸਮੋਸਿਆਂ ਨੂੰ ਲੈ ਕੇ ਲੜਾਈ ਹੋ ਗਈ ਹੈ।
.
.
.
#pataialanews #punjabnews #punjablatestnews
~PR.182~