ਧੁੱਪ ਨੇ ਦਿੱਤਾ ਨਿੱਘ, ਜਾਣੋ ਆਉਣ ਵਾਲੇ ਦਿਨਾਂ 'ਚ ਠੰਡ ਦਾ ਕਿੰਨਾ ਰਹੇਗਾ ਕਹਿਰ? ਮੌਸਮ ਵਿਭਾਗ ਦੀ ਸੁਣ ਲਓ ਚਿਤਾਵਨੀ! |

Oneindia Punjabi 2024-01-18

Views 1

ਪੰਜਾਬ 'ਚ ਪੈ ਰਹੀ ਰਿਕਾਰਡ ਤੋੜ ਠੰਡ 'ਚ ਧੁੱਪ ਨਿਕਲ ਰਹੀ ਹੈ। ਬੀਤੇ ਦਿਨ ਜ਼ਿਆਦਾਤਰ ਜ਼ਿਲ੍ਹਿਆਂ 'ਚ ਧੁੱਪ ਨਿਕਲਣ ਤੋਂ ਬਾਅਦ ਲੋਕਾਂ ਨੇ ਧੁੱਪ ਦਾ ਖੂਬ ਆਨੰਦ ਲਿਆ। ਤੇਜ਼ ਧੁੱਪ ਕਾਰਨ ਦੁਪਹਿਰ ਸਮੇਂ ਕੁੱਝ ਰਾਹਤ ਮਿਲੀ ਪਰ ਸ਼ਾਮ ਨੂੰ ਚੱਲੀ ਸੀਤ ਲਹਿਰ ਨੇ ਕਾਂਬੇ 'ਚ ਵਾਧਾ ਕਰਦਿਆਂ ਜਨ-ਜੀਵਨ ਨੂੰ ਅਸਤ-ਵਿਅਸਤ ਕਰਨ ਦਾ ਸਿਲਸਿਲਾ ਜਾਰੀ ਰੱਖਿਆ।ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜੀ ਖੇਤਰਾਂ ਤੱਕ ਸੀਤ ਲਹਿਰ ਜਾਰੀ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਕਈ ਰਾਜਾਂ ਵਿੱਚ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਪਹੁੰਚ ਗਿਆ ਹੈ। ਜਦੋਂ ਕਿ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਤਾਪਮਾਨ 6 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਹੈ।18 ਅਤੇ 19 ਜਨਵਰੀ ਨੂੰ ਪੰਜਾਬ ਦੇ 1-2 ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਭਰ 'ਚ ਓਰੇਂਜ ਅਲਰਟ ਐਲਾਨਿਆ ਗਿਆ ਹੈ।
.
Sunshine gave warmth, do you know how much will the fury of cold be in the coming days? Listen to the warning of the weather department!
.
.
.
#punjabnews #weathernews #punjabweather
~PR.182~

Share This Video


Download

  
Report form
RELATED VIDEOS