ਕੰਗਨਾ ਰਣੌਤ ਬੀਤੇ ਦਿਨ ਅਯੁੱਧਿਆ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਸ਼ਾਮਿਲ ਹੋਈ । ਇਸ ਮੌਕੇ ਅਦਾਕਾਰਾ ਨੇ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਨਾਲ ਵੀ ਮੁਲਾਕਾਤ ਕੀਤੀ ।ਜਿਸ ਦੀਆਂ ਕੁਝ ਤਸਵੀਰਾਂ ਵੀ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀ ਵੇਖ ਸਕਦੇ ਹੋ ਅਦਾਕਾਰਾ ਧੀਰੇਂਦਰ ਸ਼ਾਸਤਰੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਪਹਿਲੀ ਵਾਰ ਮੈਂ ਆਪਣੀ ਉਮਰ ਤੋਂ ਘੱਟ ਦੇ ਗੁਰੁ ਨੂੰ ਮਿਲੀ ।ਉਹ ਮੇਰੇ ਤੋਂ ਕਰੀਬ ਦਸ ਸਾਲ ਛੋਟੇ ਹਨ।ਮੇਰਾ ਦਿਲ ਕੀਤਾ ਛੋਟੇ ਭਰਾ ਵਾਂਗ ਗਲ ਨਾਲ ਲਾ ਲਵਾਂ । ਪਰ ਫਿਰ ਯਾਦ ਆਇਆ ਕਿ ਉਮਰ ਦੇ ਨਾਲ ਕੋਈ ਗੁਰੁ ਨਹੀਂ ਹੁੰਦਾ, ਕਰਮਾਂ ਨਾਲ ਗੁਰੁ ਹੁੰਦਾ ਏ’।ਕੰਗਨਾ ਰਣੌਤ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਅਦਾਕਾਰਾ ਕੰਗਨਾ ਰਣੌਤ ਪਿਛਲੇ ਸ਼ਨੀਵਾਰ ਤੋਂ ਅਯੁੱਧਿਆ ‘ਚ ਮੌਜੂਦ ਸੀ।
.
Kangana Ranaut screamed and cheered! Then met with the head of Bageshwar Dham.
.
.
.
#RamMandirInauguration #KanganaRanaut #RamTemple
~PR.182~