Babbu Maan ਦੇ ਚਲਦੇ Live Show 'ਚ ਹੋ ਗਿਆ ਹੰਗਾਮਾ, ਬੁਰੀ ਤਰ੍ਹਾਂ ਆਪਸ 'ਚ ਭਿੜੇ ਨੌਜਵਾਨ! |OneIndia Punjabi

Oneindia Punjabi 2024-01-29

Views 5

ਜ਼ਿਲ੍ਹਾ ਬਠਿੰਡਾ ਦੇ ਇਕ ਨਿੱਜੀ ਇੰਸਟੀਚਿਊਟ ਵਿਚ ਪੰਜਾਬੀ ਗਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਮਗਰੋਂ 35-40 ਨੌਜਵਾਨਾਂ ਨੇ ਦੋ ਨੌਜਵਾਨਾਂ 'ਤੇ ਜਾਨਲੇਵਾ ਹਮਲਾ ਕਰ ਦਿਤਾ। ਇਸ ਹਮਲੇ 'ਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਪਰਵਾਰ ਦੀਆਂ ਔਰਤਾਂ ਨੂੰ ਵੀ ਸੱਟਾਂ ਲੱਗਣ ਦੀ ਖ਼ਬਰ ਹੈ।ਜ਼ਖ਼ਮੀ ਨੌਜਵਾਨਾਂ ਨੂੰ ਗੰਭੀਰ ਹਾਲਤ ਵਿਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿਥੇ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।ਜਾਣਕਾਰੀ ਅਨੁਸਾਰ ਹਸਪਤਾਲ 'ਚ ਦਾਖਲ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਆਪਣੇ ਪਰਿਵਾਰ ਨਾਲ ਚੱਲ ਰਹੇ ਗਾਇਕ ਬੱਬੂ ਮਾਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਗਿਆ ਸੀ। ਜਦੋਂ ਉਹ ਸ਼ਾਮ ਨੂੰ ਚਲ ਰਹੇ ਪ੍ਰੋਗਰਾਮ ਅੰਦਰ ਦਾਖਲ ਹੋਏ ਤਾਂ ਧੱਕੇ ਮੁੱਕੀ ਨੂੰ ਲੈ ਕੇ ਨੌਜਵਾਨ ਨੇ ਕਿਹਾ ਕੇ ਨਾ ਮਾਰੋ ਉਸ ਦਾ ਬਚਾ ਡਿੱਗ ਜਾਵੇਗਾ ਤਾਂ ਕੁੱਝ ਨੌਜਵਾਨ ਨੇ ਇਸ ਗੱਲ ਨੂੰ ਲੈਕੇ ਹੰਗਾਮਾ ਕਰ ਦਿਤਾ।
.
There was a commotion in the live show led by Babbu Maan, the youths clashed badly!
.
.
.
#babbumaan #punjabisinger #punjabnews
~PR.182~

Share This Video


Download

  
Report form
RELATED VIDEOS