ਅਭਿਨੇਤਰੀ ਪੂਨਮ ਪਾਂਡੇ ਜ਼ਿੰਦਾ ਹੈ। ਜੀ ਹਾਂ ਅਦਾਕਾਰਾ ਨੇ ਖੁੱਦ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਸ਼ੇਅਰ ਕੀਤਾ। ਪੂਨਮ ਨੇ ਦਸਿਆ ਕਿ ਉਸ ਨੇ ਕੈਂਸਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਹ ਪਬਲੀਸਿਟੀ ਸਟੰਟ ਕੀਤਾ ਸੀ।ਪੂਨਮ ਪਾਂਡੇ ਨੇ ਅਪਣੀ ਵੀਡੀਉ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ 'ਚ ਉਹ ਪੂਰੀ ਤਰ੍ਹਾਂ ਸਿਹਤਮੰਦ ਬੈਠੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਕਿਹਾ, 'ਮੈਂ ਜ਼ਿੰਦਾ ਹਾਂ। ਸਰਵਾਈਕਲ ਕੈਂਸਰ ਨਾਲ ਮੇਰੀ ਮੌਤ ਨਹੀਂ ਹੋਈ ਹੈ। ਬਦਕਿਸਮਤੀ ਨਾਲ, ਮੈਂ ਇਹ ਉਨ੍ਹਾਂ ਹਜ਼ਾਰਾਂ ਔਰਤਾਂ ਲਈ ਨਹੀਂ ਕਹਿ ਸਕਦੀ ਜਿਨ੍ਹਾਂ ਨੇ ਸਰਵਾਈਕਲ ਕੈਂਸਰ ਨਾਲ ਲੜਾਈ ਲੜਦਿਆਂ ਅਪਣੀਆਂ ਜਾਨਾਂ ਗੁਆ ਦਿਤੀਆਂ ਹਨ। ਉਹ ਇਸ ਬਾਰੇ ਕੁੱਝ ਨਹੀਂ ਕਰ ਸਕੀਆਂ ਕਿਉਂਕਿ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਸੀ। ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਸੇ ਵੀ ਹੋਰ ਕੈਂਸਰ ਦੇ ਉਲਟ, ਸਰਵਾਈਕਲ ਕੈਂਸਰ ਨੂੰ ਹਰਾਉਣਾ ਸੰਭਵ ਹੈ। ਤੁਹਾਨੂੰ ਸਿਰਫ਼ ਅਪਣੇ ਟੈਸਟ ਕਰਵਾਉਣੇ ਪੈਣਗੇ ਅਤੇ HPV ਵੈਕਸੀਨ ਲਗਵਾਉਣੀ ਪਵੇਗੀ’।
.
Let's talk! Poonam Pandey appeared in this condition after death! Poonam Pandey is alive.
.
.
.
#PoonamPandey #PoonamPadeyDeath #bollywoodnews