ਕਹਿੰਦੇ ਨੇ ਕਿ ਪੰਜਾਬੀ ਜਿੱਥੇ ਵੀ ਜਾਵੇ, ਹਰ ਇੱਕ ਨੂੰ ਆਪਣੇ ਰੰਗ 'ਚ ਰੰਗ ਲੈਂਦੇ ਨੇ,ਦਰਅਸਲ ਪੰਜਾਬੀਆਂ ਦਾ ਸੁਭਾਅ ਹੀ ਐਵੇਂ ਦਾ ਹੁੰਦਾ ਹੈ ਉਹ ਹਰ ਇਕ ਨੂੰ ਆਪਣਾ ਬਣਾ ਲੈਂਦੇ ਨੇ ਫ਼ਿਰ ਪਾਵੈਂ ਉਹ ਦੇਸ਼ ਹੋਵੇ ਜਾ ਵਿਦੇਸ਼, ਨਾ ਤੇ ਉਹ ਆਪਣਾ ਵਿਰਸਾ ਭੁੱਲਦੇ ਨੇ ਬਲਕਿ ਹੋਰਾਂ ਨੂੰ ਵੀ ਆਪਣੇ ਪਿਆਰ ਨਾਲ ਮੋਹ ਲੈਂਦੇ ਨੇ,ਜੇਕਰ ਗੱਲ ਕੀਤੀ ਜਾਵੇ ਪੰਜਾਬਣਾਂ ਦੀ ਤਾਂ ਉਹਨਾਂ ਦੀ ਤਾਂ ਗੱਲ ਹੀ ਵੱਖਰੀ,ਜਿਵੇਂ ਕਿ ਜੈਸਮੀਨ ਸੰਦਲੇਸ ਨੇ ਆਪਣੇ ਗਾਣੇ 'ਚ ਵੀ ਪੰਜਾਬਣਾਂ ਦੀ ਖੂਬਸੂਰਤੀ ਦਾ ਜ਼ਿਕਰ ਕੀਤਾ ਸੀ,ਪਰ ਹੁਣ ਗੱਲ ਜੈਸਮੀਨ ਦੀ ਨਹੀਂ ਬਲਕਿ ਇੱਕ ਅਜਿਹੀ ਵੀਡੀਓ ਦੀ ਕਰਾਂਗੇ,ਜਿਸਨੇ ਸੋਸ਼ਲ ਮੀਡਿਆ ਤੇ ਅੱਗ ਲਗਾ ਦਿੱਤੀ ਹੈ,'ਜੀ ਹਾਂ ਵੀਡੀਓ ਦੇਖ ਕੇ ਤੁਹਾਡੇ ਵੀ ਚੇਹਰੇ 'ਤੇ ਮੁਸਕਾਨ ਆ ਜਾਵੇਗੀ,ਵੀਡੀਓ 'ਚ ਸਾਫ ਤੌਰ 'ਤੇ ਦੇਖੀਆ ਜਾ ਸਕਦਾ ਹੈ ਕੀ ਕਿਵੇਂ ਗੋਰੀ ਮੈਡਮ ਆਪਣੀਆਂ ਪੰਜਾਬਣ ਵਿਦਿਆਰਥਣਾਂ ਨਾਲ ਕਿਵੇਂ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ ਉਹ ਵੀ ਸੁਰਜੀਤ ਬਿੰਦਰਖੀਆ ਦੇ ਗਾਣੇ 'ਤੇ। ਵੀਡੀਓ ਦੇਖ ਕੇ ਇਹ ਬਿਲਕੁਲ ਮਹਿਸੂਸ ਨਹੀਂ ਹੁੰਦਾ ਕਿ ਇਹ ਵੀਡੀਓ ਵਿਦੇਸ਼ ਦੀ ਹੈ ਬਲਕਿ ਇੰਜ਼ ਜਾਪਦਾ ਹੈ ਜਿਵੇਂ ਇਹ ਸਾਡੇ ਆਪਣੇ ਪੰਜਾਬ ਦੀ ਹੋਵੇ।
.
.
.
#canadanews #canada #punjabnews
~PR.182~