ਅਮਰੀਕਾ 'ਚ ਇਸ ਭਾਰਤੀ ਪਰਿਵਾਰ ਦੀ 17 ਕਰੋੜ ਦੇ ਬੰਗਲੇ ’ਚੋਂ ਮਿਲੀਆਂ ਲਾ+ਸ਼ਾਂ! |OneIndia Punjabi

Oneindia Punjabi 2024-02-17

Views 2

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਮੈਟਿਓ 'ਚ ਮੰਗਲਵਾਰ ਨੂੰ ਅਪਣੇ ਹੀ 17 ਕਰੋੜ ਰੁਪਏ ਦੇ ਆਲੀਸ਼ਾਨ ਬੰਗਲੇ 'ਚ ਇਕ ਭਾਰਤੀ ਪਰਵਾਰ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ।ਡੇਲੀ ਮੇਲ ਦੀ ਰੀਪੋਰਟ ਮੁਤਾਬਕ ਆਨੰਦ ਸੁਜੀਤ ਹੈਨਰੀ (37) ਨੇ ਅਪਣੀ 38 ਸਾਲਾ ਪਤਨੀ ਐਲਿਸ ਅਤੇ 4 ਸਾਲਾ ਜੁੜਵਾਂ ਪੁੱਤਰਾਂ ਨੂਹ ਅਤੇ ਨਾਥਨ ਦੀ ਹਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬੈੱਡਰੂਮ 'ਚ ਪਈਆਂ ਸਨ, ਜਦਕਿ ਪਤੀ-ਪਤਨੀ ਦੀਆਂ ਲਾਸ਼ਾਂ ਬਾਥਰੂਮ 'ਚੋਂ ਮਿਲੀਆਂ। ਪਤੀ-ਪਤਨੀ ਦੀ ਲਾਸ਼ ਦੇ ਕੋਲ ਇਕ ਪਿਸਤੌਲ ਮਿਲਿਆ ਹੈ।ਪੁਲਿਸ ਖੁਦਕੁਸ਼ੀ ਅਤੇ ਕਤਲ ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਜੋੜੇ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ 'ਤੇ 9mm ਪਿਸਤੌਲ ਦੀਆਂ ਗੋਲੀਆਂ ਦੇ ਨਿਸ਼ਾਨ ਸਨ। ਲੋਡਿਡ ਪਿਸਤੌਲ ਬਾਥਰੂਮ ਵਿਚ ਹੀ ਡਿੱਗ ਗਿਆ ਸੀ।
.
Bodies found in the 17 crore bungalow of this Indian family in America!
.
.
.
#americanews #latestnews #punjabnews
~PR.182~

Share This Video


Download

  
Report form
RELATED VIDEOS