ਹਸਤ ਲਿਖਤ ਹੁਕਮਨਾਮਾ ਸਾਹਿਬ ਜਿਸ ਦੇ ਅੱਜ ਵੀ ਦਰਸ਼ਨ ਕਰਾਉਂਦਾ ਹੈ ਪੰਡਿਤ ਵਿਸ਼ਨੂ ਦਾਸ ਜੀ ਜੋ ਕਿ ਪੰਡਿਤ ਚੇਤਨ ਦਾਸ ਦੀ ਨੌਵੀਂ ਪੀੜੀ ਤੇ ਪੜਪੋਤਰੇ ਹਨ ਪੰਡਿਤ ਚੇਤਨ ਦਾਸ ਜੀ ਨੂੰ ਉਸ ਸਮੇਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁਸ਼ਕਰ ਦੀ ਧਰਤੀ ਤੋਂ ਨਿਕਲ ਕੇ ਦੱਖਣ ਵੱਲ ਨੂੰ ਜਾ ਰਹੇ ਸੀ ਤਾਂ ਇਥੇ ਪੜਾਵ ਕੀਤਾ ਸੀ ਸਮੇਤ ਸਿੰਘਾਂ ਦੇ ਤਾਂ ਉਦੋਂ ਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕਰਨ ਤੇ ਪੰਡਿਤ ਚੇਤਨ ਦਾਸ ਜੀ ਦੇ ਖੁਸ਼ ਹੋ ਕੇ ਸਤਿਗੁਰੂ ਜੀ ਨੇ ਕਿਹਾ ਜੋ ਮੰਗਣਾ ਹੈ ਮੰਗ ਲੈ ਮਾਇਆ ਦੌਲਤ ਆਦੀ ਤਾਂ ਪੰਡਤ ਚੇਤਨ ਦਾਸ ਜੀ ਨੇ ਕਿਹਾ ਕਿ ਮਾਇਆ ਦੌਲਤ ਆਦੀ ਤਾਂ ਇੱਕ ਦਿਨ ਮੁੱਕ ਜਾਣੀ ਹੈ ਸਤਿਗੁਰੂ ਜੀ ਐਸੀ ਦਾਤ ਬਖਸ਼ੋ ਜੋ ਰਹਿੰਦੀ ਦੁਨੀਆਂ ਤੱਕ ਨਿਸ਼ਾਨੀ ਵੱਲੋਂ ਸਾਡੇ ਕੋਲ ਵੀ ਰਹੇ ਅਤੇ ਸਾਡੀ ਮਾਇਆ ਆਦਿ ਦਾ ਗੁਜ਼ਾਰਾ ਵੀ ਚਲਦਾ ਰਹੇ ਤਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਿਸ਼ਾਨੀ ਤੋਹਫੇ ਵੱਲੋਂ ਆਪਣਾ ਹਸਤ ਲਿਖਤ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਆ ਸੀ ਹੁਕਮ ਕੀਤਾ ਸੀ ਇਹਨਾਂ ਨੂੰ ਕਿ ਜੋ ਵੀ ਸਾਡੇ ਸਿੱਖ ਆਉਣਗੇ ਇੱਥੇ ਪੁਸ਼ਕਰ ਉਹਨਾਂ ਨੂੰ ਇਸ ਪਵਿੱਤਰ ਹੁਕਮਨਾਮਾ ਸਾਹਿਬ ਦੇ ਤੁਸੀਂ ਔਰ ਤੁਹਾਡੀਆਂ ਪੀੜੀਆਂ ਦਰਸ਼ਨ ਕਰਾਉਂਦੀਆਂ ਰਹਿਣ
#pushkar
#rajasthantour