Punjab Police / ਸਾਬਕਾ ਫੌਜੀ ਕਰਦਾ ਸੀ ਕਾਲਾ ਧੰਦਾ,ਦੂਰੋਂ ਲੈਕੇ ਆਉਂਦਾ ਸੀ ਸਮਾਨ,ਪੁਲਿਸ ਦੇ ਚੜ ਗਿਆ ਅੜਿੱਕੇ ?

Oneindia Punjabi 2025-02-20

Views 0

ਨਸ਼ੇ ਦੇ ਖਿਲਾਫ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ ਨੂੰ ਲਗਾਤਾਰ ਹੀ ਵੱਡੀਆਂ ਸਫਲਤਾਵਾਂ ਹੱਥ ਲੱਗ ਰਹੀਆਂ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਥਾਣਾ ਛੇਹਾਟਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਦੋ ਆਰੋਪੀਆਂ ਨੂੰ ਦੋ ਕਿਲੋ 350 ਗ੍ਰਾਮ ਅਫੀਮ ਸਮੇਤ ਗ੍ਰਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੈ ਸਿੰਘ ਨੇ ਦੱਸਿਆ ਕਿ ਥਾਣਾ ਛੇਹਰਟਾ Punjab Police ਵੱਲੋਂ ਨਾਕੇਬੰਦੀ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇੱਕ ਕਾਰ ਨੂੰ ਰੋਕਿਆ ਤੇ ਕਾਰ ਸਵਾਰ ਮਲਵਿੰਦਰ ਸਿੰਘ ਉਰਫ ਸੋਨੂ ਅਤੇ ਮਨਜਿੰਦਰ ਸਿੰਘ ਉਰਫ ਸੋਨੀ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਮਲਵਿੰਦਰ ਸਿੰਘ ਉਰਫ ਸੋਨੂ ਦੇ ਕੋਲੋਂ ਪੁਲਿਸ ਨੂੰ ਦੋ ਕਿਲੋ 300 ਗ੍ਰਾਮ ਅਫੀਮ ਅਤੇ 20 ਹਜ਼ਾਰ ਡਰੱਗ ਮਨੀ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ

~PR.182~

Share This Video


Download

  
Report form
RELATED VIDEOS